ਖਾਨ ਯੂਨਿਸ/ਗਾਜ਼ਾ (ਏਜੰਸੀ)- ਗਾਜ਼ਾ ’ਚ ਜੰਗਬੰਦੀ ਦੇ ਅਗਲੇ ਪੜਾਅ ’ਤੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਵੀਰਵਾਰ ਨੂੰ ਗੱਲਬਾਤ ਸ਼ੁਰੂ ਹੋ ਗਈ ਹੈ। ਸਮਝੌਤੇ ਦਾ ਪਹਿਲਾ ਪੜਾਅ ਸ਼ਨੀਵਾਰ ਯਾਨੀ ਅੱਜ ਖਤਮ ਹੋ ਗਿਆ ਹੈ।
ਮਿਸਰ ਦੀ ਸਰਕਾਰੀ ਸੂਚਨਾ ਸੇਵਾ ਨੇ ਇਕ ਬਿਆਨ ’ਚ ਕਿਹਾ ਕਿ ਇਜ਼ਰਾਈਲ, ਕਤਰ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਕਾਹਿਰਾ ’ਚ ਜੰਗਬੰਦੀ ਦੇ ਦੂਜੇ ਪੜਾਅ ’ਤੇ ’ਗੰਭੀਰ ਵਿਚਾਰ-ਵਟਾਂਦਰਾ’ ਸ਼ੁਰੂ ਕਰ ਦਿੱਤਾ ਹੈ। ਬਿਆਨ ’ਚ ਕਿਹਾ ਗਿਆ ਹੈ, ‘‘ਵਿਚੋਲੇ ਗਾਜ਼ਾ ’ਚ ਮਨੁੱਖੀ ਸਹਾਇਤਾ ਦੀ ਸਪਲਾਈ ਵਧਾਉਣ ਦੇ ਤਰੀਕਿਆਂ ’ਤੇ ਵੀ ਚਰਚਾ ਕਰ ਰਹੇ ਹਨ।’’
ਦੂਜੇ ਦੌਰ ਦੀ ਗੱਲਬਾਤ ਦਾ ਉਦੇਸ਼ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਕਰਨਾ ਹੈ, ਜਿਸ ’ਚ ਗਾਜ਼ਾ ਵਿਚ ਬਚੇ ਸਾਰੇ ਬੰਧਕਾਂ ਦੀ ਵਾਪਸੀ ਅਤੇ ਖੇਤਰ ਤੋਂ ਸਾਰੀਆਂ ਇਜ਼ਰਾਈਲੀ ਫੌਜਾਂ ਨੂੰ ਵਾਪਸ ਬੁਲਾਇਆ ਜਾਣਾ ਸ਼ਾਮਲ ਹੈ। ਤੀਜੇ ਪੜਾਅ ਵਿੱਚ, ਬਾਕੀ ਬਚੇ ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਸੌਂਪਣ ਬਾਰੇ ਚਰਚਾ ਕੀਤੀ ਜਾਵੇਗੀ। ਇਜ਼ਰਾਈਲ ਦੇ ਅਨੁਸਾਰ, ਹਮਾਸ ਕੋਲ ਅਜੇ ਵੀ 59 ਬੰਧਕ ਹਨ, ਜਿਨ੍ਹਾਂ ਵਿੱਚੋਂ 24 ਜ਼ਿੰਦਾ ਹੋ ਸਕਦੇ ਹਨ।
ਬੀਮਾਰ ਪੋਪ ਨੇ ਸ਼ਨੀਵਾਰ ਨੂੰ ਕੀਤਾ ਆਰਾਮ
NEXT STORY