ਰੋਮ (ਏਪੀ)- ਪੋਪ ਫ੍ਰਾਂਸਿਸ, ਜੋ ਫੇਫੜਿਆਂ ਦੀ ਲਾਗ (ਡਬਲ ਨਿਮੋਨੀਆ) ਤੋਂ ਪੀੜਤ ਹਨ, ਨੇ ਸ਼ਨੀਵਾਰ ਨੂੰ ਆਰਾਮ ਕੀਤਾ। ਉਹ ਪੂਰੀ ਰਾਤ ਸੁੱਤੇ ਰਹੇ। ਖੰਘ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਤੋਂ ਬਾਅਦ ਡਾਕਟਰਾਂ ਨੇ ਪੋਪ ਨੂੰ ਨੌਨ-ਇਨਵੈਸਿਵ ਮਕੈਨੀਕਲ ਵੈਂਟੀਲੇਸ਼ਨ 'ਤੇ ਰੱਖਿਆ। ਇਹ ਪ੍ਰਕਿਰਿਆ ਸਾਹ ਲੈਣ ਵਿੱਚ ਮਦਦ ਕਰਦੀ ਹੈ। ਡਾਕਟਰਾਂ ਨੇ ਕਿਹਾ ਕਿ ਇਹ ਮੁਲਾਂਕਣ ਕਰਨ ਵਿੱਚ ਇੱਕ ਜਾਂ ਦੋ ਦਿਨ ਲੱਗਣਗੇ ਕਿ ਇਸ ਘਟਨਾ ਨੇ ਪੋਪ ਦੀ ਸਮੁੱਚੀ ਸਿਹਤ ਸਥਿਤੀ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ ਅਤੇ ਜੇੇ ਕੀਤਾ ਹੈ ਤਾਂ ਕਿੰਨਾ। ਡਾਕਟਰਾਂ ਦਾ ਅਨੁਮਾਨ ਅਜੇ ਵੀ ਇਹੀ ਹੈ ਕਿ ਉਹ ਖ਼ਤਰੇ ਤੋਂ ਬਾਹਰ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਓਂਟਾਰੀਓ ਅਸੈਂਬਲੀ ਚੋਣਾਂ 'ਚ ਦਰਜ ਕੀਤੀ ਜਿੱਤ
ਵੈਟੀਕਨ ਨੇ ਸ਼ਨੀਵਾਰ ਸਵੇਰੇ ਇੱਕ ਸੰਖੇਪ ਅਪਡੇਟ ਦਿੰਦੇ ਹੋਏ ਕਿਹਾ, "ਰਾਤ ਸ਼ਾਂਤੀ ਨਾਲ ਬੀਤ ਗਈ, ਪੋਪ ਆਰਾਮ ਕਰ ਰਹੇ ਹਨ।" ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਅਪਡੇਟ ਵਿੱਚ ਵੈਟੀਕਨ ਨੇ ਕਿਹਾ ਸੀ ਕਿ 88 ਸਾਲਾ ਪੋਪ ਨੂੰ "ਬ੍ਰੌਨਕਿਆਲ ਸੰਕਟ" ਦਾ ਸਾਹਮਣਾ ਕਰਨਾ ਪਿਆ। ਇਸ ਵਿੱਚ ਕਿਹਾ ਗਿਆ ਹੈ ਕਿ ਪੋਪ ਨੂੰ ਲਗਾਤਾਰ ਖੰਘ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਕਾਰਨ "ਨੌਨ-ਇਨਵੈਸਿਵ" ਮਕੈਨੀਕਲ ਵੈਂਟੀਲੇਸ਼ਨ 'ਤੇ ਰੱਖਿਆ ਗਿਆ ਸੀ। ਵੈਟੀਕਨ ਨੇ ਕਿਹਾ ਕਿ ਪੋਪ ਹਰ ਸਮੇਂ ਸੁਚੇਤ ਰਹੇ ਅਤੇ ਸਾਰੀਆਂ ਰਿਕਵਰੀ ਪ੍ਰਕਿਰਿਆਵਾਂ ਵਿੱਚ ਸਹਿਯੋਗ ਕੀਤਾ। ਪੋਪ ਨੂੰ ਫੇਫੜਿਆਂ ਦੀ ਇਨਫੈਕਸ਼ਨ ਕਾਰਨ 14 ਫਰਵਰੀ ਨੂੰ ਗੰਭੀਰ ਹਾਲਤ ਵਿੱਚ ਜੇਮੇਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਪੋਪ ਫ੍ਰਾਂਸਿਸ ਦੀ ਸਿਹਤਯਾਬੀ ਲਈ ਪ੍ਰਾਰਥਨਾਵਾਂ ਜਾਰੀ ਹਨ। ਵੈਟੀਕਨ ਨੌਕਰਸ਼ਾਹੀ ਵਿੱਚ ਫ੍ਰਾਂਸਿਸ ਦੇ ਸਭ ਤੋਂ ਨਜ਼ਦੀਕੀ ਦੋਸਤ, ਅਰਜਨਟੀਨਾ ਦੇ ਕਾਰਡੀਨਲ ਵਿਕਟਰ ਮੈਨੂਅਲ ਫਰਨਾਂਡੇਜ਼ ਦੀ ਅਗਵਾਈ ਵਿੱਚ ਪੋਪ ਦੀ ਜਲਦੀ ਸਿਹਤਯਾਬੀ ਲਈ ਸ਼ੁੱਕਰਵਾਰ ਦੇਰ ਰਾਤ ਸੇਂਟ ਪੀਟਰਜ਼ ਸਕੁਏਅਰ ਵਿੱਚ ਰਾਤ ਦੀ ਪ੍ਰਾਰਥਨਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਹਿੰਦੇ ਪੰਜਾਬ 'ਚ TTP ਨਾਲ ਜੁੜੇ ਇੱਕ ਸਿੱਖ ਸਮੇਤ 20 ਅੱਤਵਾਦੀ ਗ੍ਰਿਫ਼ਤਾਰ
NEXT STORY