ਨਵੀਂ ਦਿੱਲੀ/ਚੰਡੀਗੜ੍ਹ : ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਬਠਿੰਡਾ ਨੂੰ ਮਿਲੀ ਨਵੀਂ ਟਰੇਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਇਹ ਟਰੇਨ ਦਿੱਲੀ ਤੋਂ ਚੱਲ ਕੇ ਸੋਹਾਣਾ, ਸੋਨੀਪਤ, ਜੀਂਦ, ਨਰਵਾਣਾ, ਟੋਹਾਣਾ, ਬਰੇਟਾ, ਬੁਢਲਾਡਾ, ਮਾਨਸਾ, ਮਲੋਟ ਅਤੇ ਫਿਰ ਬਠਿੰਡਾ 'ਚ ਰੁਕੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮਕਾਨ ਬਣਾਉਣ ਲਈ ਮਨਜ਼ੂਰੀ ਲੈਣੀ ਹੋਈ ਸੌਖੀ, ਘਰ ਬੈਠੇ ਹੀ ਹੋਵੇਗਾ ਨਕਸ਼ਾ ਪਾਸ
ਉਨ੍ਹਾਂ ਕਿਹਾ ਕਿ 500 ਸਾਲਾਂ ਤੋਂ ਅਟਕਿਆ ਹੋਇਆ ਇਹ ਕੰਮ ਕਿਸੇ ਤੋਂ ਸਿਰੇ ਨਹੀਂ ਚੜ੍ਹਿਆ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ : ਖੰਨਾ 'ਚ ਵਿਆਹੇ ਪ੍ਰੇਮੀ ਜੋੜੇ ਨੇ ਨਹਿਰ 'ਚ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਇਕ-ਦੂਜੇ ਨਾਲ ਬੰਨ੍ਹੇ ਹੱਥ
ਖ਼ੁਦ ਚੋਣ ਲੜਨ ਦੇ ਸਵਾਲ 'ਤੇ ਹੰਸ ਰਾਜ ਹੰਸ ਨੇ ਕਿਹਾ ਕਿ ਜਿਵੇਂ ਪਾਰਟੀ ਹਾਈਕਮਾਨ ਹੁਕਮ ਕਰੇਗੀ, ਉਹ ਉਸੇ ਤਰ੍ਹਾਂ ਹੀ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਾਖੰਡ ਦੇ ਮਦਰੱਸਿਆਂ 'ਚ ਵਿਦਿਆਰਥੀ ਪੜ੍ਹਨਗੇ 'ਰਾਮਾਇਣ', ਭਗਵਾਨ ਸ਼੍ਰੀਰਾਮ ਦੇ ਜੀਵਨ ਬਾਰੇ ਲੈਣਗੇ ਜਾਣਕਾਰੀ
NEXT STORY