ਮੈਨਪੁਰੀ- ਲੋਕ ਸਭਾ ਚੋਣਾਂ 2019 ਆਪਣੇ ਆਪ ਹੀ ਹੀ ਇਤਿਹਾਸਿਕ ਹੋ ਰਹੀਆਂ ਹਨ। ਅੱਜ ਭਾਵ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦਾ ਮੈਨਪੁਰੀ ਇੱਕ ਅਜਿਹਾ ਪਲ ਦਾ ਗਵਾਹ ਬਣ ਗਿਆ ਹੈ, ਜਿਸ ਨੂੰ ਲੰਬੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਸਿਆਸਤ ਦੇ ਦੋ ਸੂਰਮੇ ਆਪਣੀ ਦੁਸ਼ਮਣੀ ਨੂੰ ਭੁਲਾ ਕੇ ਲਗਭਗ 26 ਸਾਲ ਬਾਅਦ ਅੱਜ ਚੋਣ ਮੰਚ 'ਤੇ ਇਕੱਠੇ ਨਜ਼ਰ ਆਏ। ਬਸਪਾ ਸੁਪਰੀਮੋ ਸਮਾਜਵਾਦੀ ਪਾਰਟੀ (ਸਪਾ) ਦੇ ਕਨਵੀਨਰ ਮੁਲਾਇਮ ਸਿੰਘ ਦੇ ਸਮਰਥਨ 'ਚ ਪ੍ਰਚਾਰ ਕਰਨ ਲਈ ਮੈਨਪੁਰੀ ਪਹੁੰਚੀ। ਮੁਲਾਇਮ ਸਿੰਘ ਨੇ ਵੀ ਮਾਇਆਵਤੀ ਦੇ ਇਸ ਅਹਿਸਾਨ ਦੀ ਖੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸਨੂੰ ਉਹ ਕਦੇ ਭੁੱਲ ਨਹੀਂ ਸਕਣਗੇ। ਮੁਲਾਇਮ ਸਿੰਘ ਨੇ ਕਿਹਾ ਕਿ ਮਾਇਆਵਤੀ ਨੇ ਹਮੇਸ਼ ਉਨ੍ਹਾਂ ਦੀ ਮਦਦ ਕੀਤੀ ਹੈ।
ਮਾਇਆਵਤੀ ਦਾ ਹੋਵੇ ਸਨਮਾਨ-
ਮੁਲਾਇਮ ਦੇ ਭਾਸ਼ਣ 'ਚ ਗੈਸਟ ਹਾਊਸ ਕਾਂਡ ਦੀ ਝਲਕ ਵੀ ਨਜਰ ਆਈ। ਉਨ੍ਹਾਂ ਨੇ ਸਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮਾਇਆਵਤੀ ਦਾ ਹਮੇਸ਼ਾ ਸਨਮਾਨ ਕਰਨ। ਮੁਲਾਇਮ ਨੇ ਕਿਹਾ ''ਮੈਨੂੰ ਖੁਸ਼ੀ ਹੈ ਕਿ ਬਹੁਤ ਦਿਨ ਬਾਅਦ ਮੈਂ ਅਤੇ ਮਾਇਆਵਤੀ ਇਕ ਮੰਚ 'ਤੇ ਇਕੱਠੇ ਹੋਏ ਹਾਂ। ਸਾਡੀ ਆਦਰਯੋਗ ਮਾਇਆਵਤੀ ਜੀ ਆਈ ਹੈ ਅਤੇ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਇਸਨੂੰ ਕਦੇ ਨਹੀਂ ਭੁੱਲਾਂਗਾ। ਮਾਇਆਵਤੀ ਦਾ ਤੁਸੀਂ ਹਮੇਸ਼ਾ ਸਨਮਾਨ ਕਰਨਾ। ਮਾਇਆਵਤੀ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਹੈ।''
ਮੈਂ ਮਾਇਆਵਤੀ ਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ-
ਸਪਾ ਕਨਵੀਨਰ ਨੇ ਕਿਹਾ ਕਿ ਮੈਂ ਮੈਨਪੁਰੀ ਦੇ ਵੋਟਰਾਂ ਵਲੋਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਬਹੁਤ ਦਿਨਾਂ ਬਾਅਦ ਭੈਣ ਮਾਇਆਵਤੀ ਜੀ ਮੇਰੇ ਨਾਲ ਆਈ ਹੈ, ਉਨ੍ਹਾਂ ਦਾ ਸਵਾਗਤ ਹੈ। ਉਹ ਮੇਰੇ ਲਈ ਵੋਟ ਮੰਗਣ ਆਈ ਹੈ। ਮੈਂ ਉਨ੍ਹਾਂ ਦਾ ਅਹਿਸਾਨ ਕਦੇ ਨਹਂ ਭੁੱਲਾਂਗਾ।
ਜਦੋਂ ਆਪਣੀ ਕੁਰਸੀ ਛੱਡ ਕੇ ਮੁਲਾਇਮ ਕਾਰਨ ਵਿਚਾਲੇ ਆ ਕੇ ਬੈਠ ਗਈ ਮਾਇਆਵਤੀ-
ਮੰਚ 'ਤੇ ਮਾਇਆਵਤੀ ਪਹਿਲਾਂ ਪਹੁੰਚ ਗਈ। ਤਿੰਨ ਕੁਰਸੀਆਂ 'ਚੋਂ ਉਨ੍ਹਾਂ ਨੇ ਕੰਢੇ ਵਾਲੀ ਕੁਰਸੀ ਸੰਭਾਲੀ। ਜਦੋਂ ਮੁਲਾਇਮ ਸਿੰਘ ਯਾਦਵ ਮੰਚ 'ਤੇ ਪਹੁੰਚੇ ਤਾਂ ਮਾਇਆਵਤੀ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਆਪਣੇ ਬਜ਼ੁਰਗ ਪਿਤਾ ਨੂੰ ਸਹਾਰਾ ਦਿੰਦੇ ਦਿਸੇ। ਯੋਜਨਾ ਮੁਲਾਇਮ ਨੂੰ ਵਿਚਲੀ ਕੁਰਸੀ 'ਤੇ ਬਿਠਾਉਣ ਦੀ ਸੀ ਪਰ ਮੁਲਾਇਮ ਜਿੱਦ ਕਰਕੇ ਕੰਢੇ ਦੀ ਕੁਰਸੀ ਤੇ ਬੈਠ ਗਏ। ਮੁਲਾਇਮ ਦੀ ਜਗ੍ਹਾਂ ਬਦਲੀ ਤਾਂ ਮਾਇਆਵਤੀ ਖੁਦ ਵਿਚਲੀ ਕੁਰਸੀ 'ਤੇ ਆ ਕੇ ਬੈਠ ਗਈ। ਕੁਰਸੀ ਦੀ ਅਦਲਾ-ਬਦਲੀ ਤੋਂ ਪਹਿਲਾਂ ਮਾਇਆਵਤੀ, ਮੁਲਾਇਮ ਸਿੰਘ ਯਾਦਵ ਨੇ ਹੱਥ ਹਿਲਾ ਕੇ ਜਨਤਾ ਦਾ ਸਵਾਗਤ ਕੀਤਾ। ਮੰਚ 'ਤੇ ਮੁਲਾਇਮ ਸਿੰਘ ਯਾਦਵ, ਮਾਇਆਵਤੀ, ਅਖਿਲੇਸ਼ ਯਾਦਵ ਦੇ ਨਾਲ ਬਸਪਾ ਦੇ ਸੀਨੀਅਰ ਨੇਤਾ ਸਤੀਸ਼ ਚੰਦਰ ਮਿਸ਼ਰਾ, ਮਾਇਆਵਤੀ ਦੇ ਭਤੀਜੇ ਅਕਾਸ਼ ਆਨੰਦ ਵੀ ਨਜ਼ਰ ਆਏ। ਕੁਰਸੀ ਸੰਭਾਲਣ ਤੋਂ ਬਾਅਦ ਮਾਇਆਵਤੀ-ਅਖਿਲੇਸ਼ ਯਾਦਵ ਮੁਸਕਰਾ ਕੇ ਗੱਲ ਕਰਦੇ ਹੋਏ ਦਿਸੇ।
ਦੱਸ ਦਈਏ ਕਿ ਕਰੀਬ 26 ਸਾਲਾਂ ਬਾਅਦ ਮੁਲਾਇਮ ਸਿੰਘ ਅਤੇ ਮਾਇਆਵਤੀ ਇਕ ਮੰਚ 'ਤੇ ਨਜ਼ਰ ਆਏ ਹਨ। ਮਾਇਆਵਤੀ ਗੈਸਟ ਹਾਊਸ ਕਾਂਡ ਨੂੰ ਭੁੱਲਾ ਕੇ ਸਮਾਜਵਾਦੀ ਪਾਰਟੀ ਦੇ ਗੜ੍ਹ ਮੈਨਪੁਰੀ 'ਚ ਮੁਲਾਇਮ ਸਿੰਘ ਦੇ ਲਈ ਵੋਟਾਂ ਮੰਗਣ ਪਹੁੰਚੀ ਹੈ। ਜ਼ਿਕਰਯੋਗ ਹੈ ਕਿ 2 ਜੂਨ 1995 ਨੂੰ ਹੋਏ ਗੈਸਟ ਹਾਊਸ ਕਾਂਡ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ ਅਤੇ ਰੈਲੀ 'ਚ ਮੰਚ 'ਤੇ ਦੋਵਾਂ ਨੇਤਾਵਾਂ ਨੇ ਇੱਕੇ-ਦੂਜੇ ਦੀ ਤਾਰੀਫ ਕੀਤੀ।
ਤੀਜੇ ਪੜਾਅ ਦੀਆਂ ਚੋਣਾਂ 'ਚ 570 ਉਮੀਦਵਾਰਾਂ 'ਤੇ ਦਰਜ ਹਨ ਅਪਰਾਧਕ ਮਾਮਲੇ
NEXT STORY