ਮੁੰਬਈ, (ਭਾਸ਼ਾ)– ਹਵਾਈ ਅੱਡਾ ਅਧਿਕਾਰੀਆਂ ਨੂੰ ਬੰਬ ਧਮਾਕੇ ਦੀ ਧਮਕੀ ਮਿਲਣ ਪਿੱਛੋਂ ਸ਼ਨੀਵਾਰ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-2 ਦੇ ਇਕ ਹਿੱਸੇ ਨੂੰ ਖਾਲੀ ਕਰਵਾਇਆ ਗਿਆ। ਸੁਰੱਖਿਆ ਫੋਰਸਾਂ ਦੇ ਜਵਾਨ ਰਾਤ ਤੱਕ ਕੰਪਲੈਕਸ ਅੰਦਰ ਤਲਾਸ਼ੀ ਮੁਹਿੰਮ ਚਲਾਉਂਦੇ ਰਹੇ। ਮੁੰਬਈ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸਵੇਰੇ ਲਗਭਗ 11 ਵਜੇ ਇਕ ਫੋਨ ਕਾਲ ਰਾਹੀਂ ਧਮਕੀ ਦਿੱਤੀ ਗਈ ਕਿ ਆਉਂਦੇ 12 ਘੰਟਿਆਂ ਅੰਦਰ ਉਕਤ ਟਰਮੀਨਲ ਵਿਖੇ ਧਮਾਕਾ ਹੋਵੇਗਾ। ਇਸ ਪਿੱਛੋਂ ਵੱਖ-ਵੱਖ ਏਅਰਲਾਈਨਜ਼ ਦੇ ਦਫਤਰਾਂ ਅਤੇ ਹੋਰਨਾਂ ਖੇਤਰਾਂ ਨੂੰ ਖਾਲੀ ਕਰਵਾ ਲਿਆ ਗਿਆ।
86 ਸਕਿੰਟਾਂ ’ਚ ਅਭਿਨੰਦਨ ਨੇ ਤਬਾਹ ਕੀਤਾ ਸੀ ਐੱਫ-16
NEXT STORY