ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮਰੀਜ਼ਾਂ ਨਾਲ ਮੌਤਾਂ ਦਾ ਅੰਕੜਾ ਵੀ ਵਧ ਰਿਹਾ ਹੈ। ਕੋਰੋਨਾ ਨੇ ਹੁਣ ਮੁੰਬਈ ਪੁਲਸ ਨੂੰ ਵੀ ਆਪਣੇ ਸ਼ਿਕੰਜੇ 'ਚ ਲੈ ਲਿਆ ਹੈ। ਸ਼ਨੀਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੁੰਬਈ ਪੁਲਸ ਦੇ ਇਕ ਕਾਂਸਟੇਬਲ ਦੀ ਮੌਤ ਹੋਈ ਸੀ। ਇਹ ਕੋਰੋਨਾ ਨਾਲ ਪੁਲਸ ਵਿਭਾਗ 'ਚ ਹੋਈ ਪਹਿਲੀ ਮੌਤ ਸੀ। ਐਤਵਾਰ ਨੂੰ ਇਕ ਹੋਰ ਹੈੱਡ ਕਾਂਸਟਬੇਲ ਨੇ ਕੋਰਨਾ ਵਾਇਰਸ ਨਾਲ ਦਮ ਤੋੜ ਦਿੱਤਾ।
ਮੁੰਬਈ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ 52 ਸਾਲਾ ਇਕ ਹੈੱਡ ਕਾਂਸਟੇਬਲ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ। ਉਨਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਸੀ। ਐਤਵਾਰ ਦੀ ਸਵੇਰ ਉਨਾਂ ਦੀ ਮੌਤ ਹੋ ਗਈ। ਮੁੰਬਈ ਪੁਲਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਹੈੱਡ ਕਾਂਸਟੇਬਲ ਲਈ ਸੋਗ ਹਮਦਰਦੀ ਵੀ ਜ਼ਾਹਰ ਕੀਤੀ ਗਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 57ਸਾਲਾ ਹੌਲਦਾਰ ਨੇ ਵੀ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਦਮ ਤੋੜ ਦਿੱਤਾ ਸੀ।
ਮਹਾਰਾਸ਼ਟਰ 'ਚ ਹੁਣ ਤੱਕ 15 ਅਧਿਕਾਰੀਆਂ ਸਮੇਤ ਕੁੱਲ 96 ਪੁਲਸ ਕਰਮਚਾਰੀ ਕੋਰੋਨਾ ਵਾਇਰਸ ਇਨਫੈਕਟਡ ਪਾਏ ਗਏ ਹਨ। ਇਨਾਂ 'ਚ 15 ਅਧਿਕਾਰੀ ਅਤੇ 81 ਸਿਪਾਹੀ ਹਨ। ਇਨਾਂ 'ਚ 3 ਅਧਿਕਾਰੀਆਂ ਅਤੇ 4 ਸਿਪਾਹੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਬਾਕੀ ਪੁਲਸ ਵਾਲਿਆਂ ਦਾ ਹਾਲੇ ਇਲਾਜ ਚੱਲ ਰਿਹਾ ਸੀ, ਜਿਨਾਂ 'ਚੋਂ 2 ਦੀ ਮੌਤ ਹੋ ਗਈ ਹੈ।
ਬਸਪਾ ਸੁਪ੍ਰੀਮੋ ਮਾਇਆਵਤੀ ਨੇ ਟਵੀਟ ਰਾਹੀਂ ਹਰਿਆਣਾ ਦੀ IAS ਦੇ ਪੱਖ 'ਚ ਦਿੱਤਾ ਸਮਰਥਨ
NEXT STORY