ਮੁੰਬਈ (ਏਜੰਸੀ)- ਮੁੰਬਈ ਏਅਰ ਕਸਟਮ ਨੇ ਦੁਬਈ ਦੀ ਯਾਤਰਾ ਕਰ ਰਹੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 1.49 ਕਰੋੜ ਰੁਪਏ ਮੁੱਲ ਦੇ 1559.6 ਕੈਰੇਟ ਹੀਰੇ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਕਸਟਮ ਅਧਿਕਾਰੀਆਂ ਨੇ ਕਿਹਾ,''ਜ਼ਬਤ ਕੀਤੇ ਗਏ ਹੀਰੇ ਇਕ ਚਾਹ ਦੇ ਪੈਕੇਟ ਦੇ ਅੰਦਰ ਬਹੁਤ ਚਾਲਾਨੀ ਨਾਲ ਲੁਕਾਏ ਗਏ ਸਨ।'' ਜ਼ਬਤ ਕੀਤੇ ਗਏ ਹੀਰੇ 1559.6 ਕੈਰੇਟ ਨੈਚੁਰਲ ਅਤੇ ਲੈਬ 'ਚ ਬਣਾਏ ਗਏ ਸਨ।
ਇਹ ਵੀ ਪੜ੍ਹੋ : ਉੱਤਰਾਖੰਡ ’ਚ ਜ਼ਮੀਨ ਖਿਸਕੀ, ਮਲਬੇ ਹੇਠ ਦੱਬਣ ਕਾਰਨ 5 ਸ਼ਰਧਾਲੂਆਂ ਦੀ ਮੌਤ
ਇਸ ਤੋਂ ਪਹਿਲਾਂ ਕੋਚੀਨ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੰਡੀਗੋ ਏਅਰਲਾਈਨਜ਼ ਦੇ ਇਕ ਜਹਾਜ਼ ਦੇ ਪਿਛਲੇ ਟਾਇਲਟ ਤੋਂ ਲਗਭਗ 85 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੋਨਾ 2 ਲਾਵਾਰਸ ਬੈਗਾਂ 'ਚ ਮਿਲਿਆ ਸੀ। ਸੋਨੇ ਦਾ ਭਾਰ ਕਰੀਬ 1,709 ਗ੍ਰਾਮ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭ੍ਰਿਸ਼ਟਾਚਾਰ ਤੋਂ ਗਰੀਬ, ਵਾਂਝੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ: PM ਮੋਦੀ
NEXT STORY