ਮੁੰਬਈ - ਸ਼ੁੱਕਰਵਾਰ ਨੂੰ ਮੁੰਬਈ 'ਚ ਸਖ਼ਤ ਸੁਰੱਖਿਆ ਪ੍ਰਬੰਧ ਹੋਣਗੇ। ਗਣਪਤੀ ਵਿਸਰਜਨ ਦਿਵਸ ਦੇ ਜਸ਼ਨ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ 24,000 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। 14 ਸਤੰਬਰ ਨੂੰ ਸ਼ੁਰੂ ਹੋਇਆ ਇਹ ਤਿਉਹਾਰ ਅਨੰਤ ਚਤੁਰਦਸ਼ੀ 'ਤੇ ਯਾਤਰਾ ਤੋਂ ਬਾਅਦ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਵਿਸਰਜਨ ਨਾਲ ਸਮਾਪਤ ਹੋਵੇਗਾ। ਇਸ ਦੌਰਾਨ ਅੰਤਿਮ ਵਿਸਰਜਨ 'ਚ ਹਿੱਸਾ ਲੈਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਸੁਰੱਖਿਅਤ ਜਸ਼ਨ ਨੂੰ ਯਕੀਨੀ ਬਣਾਉਣ ਲਈ, ਮੁੰਬਈ ਪੁਲਸ ਅਤੇ ਟ੍ਰੈਫਿਕ ਵਿਭਾਗ ਛੇ ਸੰਯੁਕਤ ਪੁਲਸ ਕਮਿਸ਼ਨਰ, ਨੌਂ ਵਧੀਕ ਪੁਲਸ ਕਮਿਸ਼ਨਰ, 38 ਡੀਸੀਪੀ, 66 ਏਸੀਪੀ, 3,213 ਪੁਲਸ ਅਧਿਕਾਰੀ, 18,940 ਹੋਰ ਸੁਰੱਖਿਆ ਕਰਮਚਾਰੀ ਅਤੇ 1,050 ਸਿਖਿਆਰਥੀ ਤਾਇਨਾਤ ਕਰਨਗੇ।
ਇਸ ਦੌਰਾਨ ਸ਼ਹਿਰ ਭਰ 'ਚ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਰੈਪਿਡ ਐਕਸ਼ਨ ਫੋਰਸ (RAF), ਸਟੇਟ ਰਿਜ਼ਰਵ ਪੁਲਸ ਫੋਰਸ (SRPF), ਫੋਰਸ ਵਨ, ਕੁਇੱਕ ਰਿਸਪਾਂਸ ਟੀਮ (QRT), ਕਾਨੂੰਨ ਅਤੇ ਵਿਵਸਥਾ ਪਲਟੂਨ, ਦੰਗਾ ਕੰਟਰੋਲ ਦਸਤੇ, ਡੈਲਟਾ ਅਤੇ ਲੜਾਈ ਇਕਾਈਆਂ, ਡਰੋਨ ਵਿਰੋਧੀ ਦਸਤੇ ਅਤੇ ਹੋਮ ਗਾਰਡ ਵਰਗੇ ਵਿਸ਼ੇਸ਼ ਇਕਾਈਆਂ ਵੀ ਤਾਇਨਾਤ ਕੀਤੇ ਜਾਣਗੇ।
ਇਸ ਦੇ ਨਾਲ ਹੀ ਸੰਯੁਕਤ ਪੁਲਸ ਕਮਿਸ਼ਨਰ (ਟ੍ਰੈਫਿਕ) ਦੀ ਨਿਗਰਾਨੀ ਹੇਠ ਟ੍ਰੈਫਿਕ ਪ੍ਰਬੰਧਨ ਯੋਜਨਾਵਾਂ ਵੀ ਤਿਆਰ ਕੀਤੀਆਂ ਗਈਆਂ ਹਨ। ਮੁੰਬਈ ਪੁਲਸ ਨੇ ਲੋਕਾਂ ਨੂੰ ਭੀੜ-ਭਾੜ ਵਾਲੀਆਂ ਥਾਵਾਂ 'ਤੇ ਸੰਜਮ ਵਰਤਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਉਹ ਕੋਈ ਲਾਵਾਰਿਸ ਜਾਂ ਸ਼ੱਕੀ ਵਸਤੂ ਦੇਖਦੇ ਹਨ ਤਾਂ ਪੁਲਸ ਨੂੰ ਸੂਚਿਤ ਕਰਨ ਅਤੇ ਤੁਰੰਤ ਸਹਾਇਤਾ ਲਈ ਐਮਰਜੈਂਸੀ ਹੈਲਪਲਾਈਨ ਨੰਬਰ 100 ਜਾਂ 112 'ਤੇ ਕਾਲ ਕਰਨ।
ਇਕ ਬਿਆਨ ਅਨੁਸਾਰ, ਪੁਲਿਸ ਕਮਿਸ਼ਨਰ ਦੀ ਅਗਵਾਈ ਅਤੇ ਸੰਯੁਕਤ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਦੀ ਨਿਗਰਾਨੀ ਹੇਠ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਹੈਦਰਾਬਾਦ 'ਚ ਵੱਡਾ ਹਾਦਸਾ : ਚਲਦੀ ਬਸ ਨੂੰ ਲੱਗੀ ਅਚਾਨਕ ਅੱਗ, 38 ਯਾਤਰੀ ਸਨ ਸਵਾਰ
NEXT STORY