ਮੁੰਬਈ- 26/11 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤੀ ਵਾਪਸੀ ਹੋ ਗਈ ਹੈ। ਜਿਸ ਨੂੰ ਲੈ ਕੇ ਇਸ ਹਮਲੇ 'ਚ ਬਚੇ ਹੋਏ ਲੋਕਾਂ ਨੇ ਵੀਰਵਾਰ ਨੂੰ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਉਸ ਲਈ ਫਾਂਸੀ ਦੀ ਮੰਗ ਕੀਤੀ। ਮੁੰਬਈ ਅੱਤਵਾਦੀ ਹਮਲਿਆਂ 'ਚ ਬਚੇ ਹੋਏ ਨਟਵਰਲਾਲ ਰੋਟਾਵਨ ਨੇ ਕਿਹਾ,''ਜਦੋਂ ਤਹੱਵੁਰ ਰਾਣਾ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ ਤਾਂ ਭਾਰਤ ਦੀ ਸ਼ਲਾਘਾ ਹੋਵੇਗੀ। ਮੈਂ (ਮਾਮਲੇ ਦੀ ਸੁਣਵਾਈ) ਦੌਰਾਨ ਅੱਤਵਾਦੀ ਕਸਾਬ ਦੀ ਪਛਾਣ ਕੀਤੀ। ਪ੍ਰਧਾਨ ਮੰਤਰੀ ਮੋਦੀ ਜੀ ਸ਼ੇਰ ਦੀ ਤਰ੍ਹਾਂ ਹਨ; ਅਸੀਂ ਪਾਕਿਸਤਾਨ 'ਚ ਵੜ ਕੇ ਅੱਤਵਾਦੀਆਂ ਨੂੰ ਮਾਰਿਆ। ਤਹੱਵੁਰ ਰਾਣਾ ਤੋਂ ਬਾਅਦ, ਡੇਵਿਡ ਹੇਡਲੀ, ਹਾਫਿਜ਼ ਸਈਅਦ ਹੋਣਗੇ... ਅਸੀਂ ਭਾਰਤੀ ਹਾਂ; ਅਸੀਂ ਡਰੇ ਹੋਏ ਨਹੀਂ ਹਨ...।''
ਇਨ੍ਹਾਂ ਹਮਲਿਆਂ 'ਚ ਬਚੀ ਦੇਵਿਕਾ ਨਟਵਰਲਾਲ ਰੋਟਾਵਨ ਨੇ ਤਹੱਵੁਰ ਰਾਣਾ ਦੀ ਵਾਪਸੀ ਨੂੰ ਭਾਰਤ ਸਰਕਾਰ ਦੀ ਵੱਡੀ ਜਿੱਤ ਦੱਸਿਆ। ਤਹੱਵੁਰ ਰਾਣਾ ਨੂੰ ਭਾਰਤ ਲਿਆਂਦਾ ਜਾਣਾ ਭਾਰਤ ਸਰਕਾਰ ਦੀ ਵੱਡੀ ਜਿੱਤ ਹੈ। ਹਾਫਿਜ਼ ਸਈਅਦ, ਦਾਊਦ ਇਬਰਾਹਿਮ ਅਤੇ ਪਾਕਿਸਤਾਨ 'ਚ ਮੌਜੂਦ ਦੂਜੇ ਅੱਤਵਾਦੀ ਸਰਗਨੇ ਵੀ ਭਾਰਤ ਲਿਆਏ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਫਾਂਸੀ 'ਤੇ ਲਟਕਾ ਦੇਣਾ ਚਾਹੀਦਾ।'' ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਰਹਿਣ ਵਾਲੀ ਅਤੇ 26/11 ਮੁੰਬਈ ਅੱਤਵਾਦੀ ਹਮਲੇ ਦੀ ਸ਼ਿਕਾਰ ਸੁਨੀਤਾ ਨੇ ਇਸ ਹਮਲੇ 'ਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ। ਘਟਨਾ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਉਨ੍ਹਾਂ ਕਿਹਾ,''ਅੱਤਵਾਦੀ ਹਮਲੇ 'ਚ ਮੇਰੇ ਪਤੀ ਦੀ ਮੌਤ ਹੋ ਗਈ। ਅਸੀਂ ਹਮਲੇ ਦੇ ਸਮੇਂ ਰੇਲਵੇ ਸਟੇਸ਼ਨ ਦੇ ਫਲੇਟਫਾਰਮ 'ਤੇ ਸੀ। ਗੋਲੀਆਂ ਦੀ ਆਵਾਜ਼ ਸੁਣ ਕੇ, ਸ਼ੁਰੂ 'ਚ ਸਾਨੂੰ ਲੱਗਾ ਕਿ ਪਟਾਕਿਆਂ ਦੀ ਆਵਾਜ਼ ਹੈ। ਜਦੋਂ ਅਸੀਂ ਦੌੜਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਤੀ ਦੇ ਸਿਰ 'ਚ ਗੋਲੀ ਲੱਗੀ। ਮੈਂ ਬੱਚਿਆਂ ਨੂੰ ਲੈ ਕੇ ਦੌੜੀ ਪਰ ਹਮਲੇ 'ਚ ਜ਼ਖ਼ਮੀ ਹੋ ਗਈ ਸੀ।'' ਦੱਸਣਯੋਗ ਹੈ ਕਿ 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਆਏ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਮੁੰਬਈ, ਦੋ ਫਾਈਵ ਸਟਾਰ ਹੋਟਲਾਂ ਅਤੇ ਇਕ ਯਹੂਦੀ ਕੇਂਦਰ 'ਤੇ ਹਮਲਾ ਕੀਤਾ ਸੀ। ਸਮੁੰਦਰੀ ਰਸਤਿਓਂ ਮੁੰਬਈ ਦਾਖ਼ਲ ਹੋਏ ਇਨ੍ਹਾਂ ਅੱਤਵਾਦੀਆਂ ਨੇ ਕਰੀਬ 60 ਘੰਟੇ ਆਤੰਕ ਮਚਾਇਆ, ਜਿਸ ਵਿਚ 166 ਲੋਕ ਮਾਰੇ ਗਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2030 ਤੱਕ ਕੁਦਰਤੀ ਗੈਸ ਦੀ ਖ਼ਪਤ 'ਚ ਆ ਸਕਦੈ 60 ਫ਼ੀਸਦੀ ਉਛਾਲ: ਰਿਪੋਰਟ
NEXT STORY