ਨਵੀਂ ਦਿੱਲੀ- ਆਸਟ੍ਰੇਲੀਆ ਦੇ ਬੋਂਡੀ ਬੀਚ ’ਤੇ ਐਤਵਾਰ ਨੂੰ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਹਮਲੇ ਦੀ ਭਾਰਤ ਨੇ ਨਿੰਦਾ ਕੀਤੀ ਹੈ ਅਤੇ ਆਸਟ੍ਰੇਲੀਆ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਆਸਟ੍ਰੇਲੀਆ ਪ੍ਰਤੀ ਭਾਰਤ ਦਾ ਪੂਰਨ ਸਮਰਥਨ ਪ੍ਰਗਟਾਇਆ। ਜੈਸ਼ੰਕਰ ਨੇ ਵੋਂਗ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਹਮਲੇ ’ਚ ਨਿਰਦੋਸ਼ ਲੋਕਾਂ ਦੀ ਮੌਤ ਹੋਣ ’ਤੇ ਦਿਲੀ ਸੰਵੇਦਨਾ ਪ੍ਰਗਟ ਕੀਤੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸਿਡਨੀ 'ਚ ਪੈਂਦੇ ਬੋਂਡੀ ਬੀਚ 'ਤੇ ਯਹੂਦੀ ਭਾਈਚਾਰੇ ਦੇ ਲੋਕ ਹਨੁੱਕਾ ਸਮਾਗਮ ਲਈ ਇਕੱਠੇ ਹੋਏ ਸਨ, ਜਿੱਥੇ ਬੰਦੂਕਧਾਰੀ ਪਿਓ-ਪੁੱਤ ਨੇ ਆ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਤੇ 16 ਲੋਕਾਂ ਦੀ ਜਾਨ ਲੈ ਲਈ। ਮ੍ਰਿਤਕਾਂ ’ਚ 10 ਸਾਲਾ ਬੱਚੀ ਮੈਟਿਲਡਾ ਵੀ ਸ਼ਾਮਲ ਹੈ।
ਦਿੱਲੀ 'ਚ ਵੱਡੀ ਵਾਰਦਾਤ: ਦੋ ਭਰਾਵਾਂ ਦਾ ਤਾੜ-ਤਾੜ ਗੋਲੀਆਂ ਮਾਰ ਕੇ ਕਤਲ
NEXT STORY