ਅੰਬਾਲਾ- ਅੰਬਾਲਾ ’ਚ ਕੇਂਦਰੀ ਜੇਲ੍ਹ ’ਚ 40 ਸਾਲਾ ਕੈਦੀ ਨੇ ਆਪਣੇ ਬੈਰਕ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਹ 2019 ਦੇ ਇਕ ਕਤਲ ਕੇਸ ’ਚ ਦੋਸ਼ੀ ਸੀ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਇਕ ਪਿੰਡ ਦੇ ਰਹਿਣ ਵਾਲੇ ਸਰਵੇਸ਼ ਸੇਵਕ ਨੇ ਐਤਵਾਰ ਨੂੰ ਜੇਲ੍ਹ ’ਚ ਆਪਣੇ ਬੈਰਕ ’ਚ ਰੱਸੀ ਦੇ ਸਹਾਰੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਪੁਲਸ ਮੁਤਾਬਕ ਸੇਵਕ 2019 ’ਚ ਕੰਮ ਦੀ ਭਾਲ ’ਚ ਅੰਬਾਲਾ ਆਇਆ ਸੀ। ਉਸ ਨੇ ਇੱਥੇ ਇਕ ਘਰ ਕਿਰਾਏ ’ਤੇ ਲਿਆ ਸੀ, ਜਿੱਥੇ ਪ੍ਰਵਾਸੀ ਮਜ਼ਦੂਰ ਨਿੱਕੂ ਪਹਿਲਾਂ ਤੋਂ ਰਹਿੰਦਾ ਸੀ। ਉਸ ਸਾਲ ਅਪ੍ਰੈਲ ’ਚ ਸੇਵਕ ਅਤੇ ਨਿੱਕੂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਮਕਾਨ ਮਾਲਕ ਨੇ ਉਹ ਮਾਮਲਾ ਸੁਲਝਾ ਦਿੱਤਾ ਸੀ।
ਪੁਲਸ ਨੇ ਦੱਸਿਆ ਕਿ ਬਾਅਦ ’ਚ 6 ਅਪ੍ਰੈਲ 2019 ਨੂੰ ਸੇਵਕ ਨੇ ਨਿੱਕੂ ਦਾ ਸੁੱਤੇ ਸਮੇਂ ਗਲ਼ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਿੱਕੂ ਦੀ ਲਾਸ਼ ਬਿਸਤਰ ਹੇਠਾਂ ਪਈ ਮਿਲੀ ਸੀ ਅਤੇ ਸੇਵਕ ਘਟਨਾ ਮਗਰੋਂ ਫਰਾਰ ਸੀ। ਬਾਅਦ ’ਚ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਜਨਮ ਦਿਨ ’ਤੇ ਵਿਸ਼ੇਸ਼: ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਸਾਬਕਾ PM ਮਨਮੋਹਨ ਸਿੰਘ
NEXT STORY