ਛਤਰਪੁਰ— ਸ਼ਹਿਰ 'ਚ ਇਕ ਲੋਹਾ ਵਪਾਰੀ ਦਾ ਮੰਗਲਵਾਰ ਰਾਤ ਯੌਨ ਸੰਬੰਧਾਂ ਦੇ ਚੱਲਦੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਤਲ ਦੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਕਤਲ ਦੇ ਕਾਰਨਾਂ ਦਾ ਖੁਲਾਸਾ ਵਪਾਰੀ ਅਤੇ ਦੋਸ਼ੀ ਵਿਚਾਲੇ ਮੋਬਾਇਲ 'ਤੇ ਹੋਈ ਗੱਲਬਾਤ ਦੀ ਕਾਲ ਡਿਟੇਲ ਨਾਲ ਹੋਇਆ ਹੈ।

ਕਾਲ ਡਿਟੇਲ ਤੋਂ ਪਤਾ ਚੱਲਿਆ ਹੈ ਕਿ ਵਪਾਰੀ ਆਨੰਦ ਅਤੇ ਦੋਸ਼ੀ ਵਿਅਕਤੀ ਵਿਚਾਲੇ ਯੌਨ ਸੰਬੰਧ ਸਨ। ਇਨਾਂ ਯੌਨ ਸੰਬੰਧਾਂ ਦੇ ਚੱਲਦੇ ਵਪਾਰੀ ਨੇ ਵਿਅਕਤੀ ਨੂੰ ਥੱਪੜ ਮਾਰ ਦਿੱਤਾ ਅਤੇ ਉਸ ਨੇ ਗੁੱਸੇ 'ਚ ਆ ਕੇ ਵਪਾਰੀ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਦੇ ਬਾਅਦ ਪੁਲਸ ਮੌਕੇ 'ਤੇ ਪੁੱਜੀ ਤਾਂ ਵਪਾਰੀ ਦੀ ਲਾਸ਼ ਉਸ ਦੇ ਕਮਰੇ 'ਚ ਖੂਨ ਨਾਲ ਭਰੀ ਨਗਨ ਹਾਲਤ 'ਚ ਪਈ ਸੀ।
ਪੋਸਟਮਾਰਟਮ ਦੌਰਾਨ ਡਾਕਟਰਾਂ ਨੂੰ ਵਪਾਰੀ ਦੇ ਪੇਟ 'ਚੋਂ ਕਾਲੇ ਰੰਗ ਦੀ ਦਵਾਈ ਮਿਲੀ ਹੈ। ਜਿਨ੍ਹਾਂ ਨੂੰ ਇਤਰਾਜ਼ਯੋਗ ਦਵਾਈਆਂ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦਵਾਈਆਂ ਨੂੰ ਜਾਂਚ ਲਈ ਲੈਬ ਭੇਜਿਆ ਗਿਆ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਮੌਕੇ ਤੋਂ ਵਪਾਰੀ ਦੀ ਸੋਨੇ ਦੀ ਚੈਨ ਅਤੇ 2100 ਰੁਪਏ ਲੈ ਕੇ ਭੱਜ ਗਿਆ ਸੀ। ਕਾਲ ਡਿਟੇਲ ਦੇ ਆਧਾਰ 'ਤੇ ਪੁਲਸ ਨੇ ਨਵਾਂ ਮੁੱਹਲੇ ਦੇ ਰਾਜੇਸ਼ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਮ੍ਰਿਤਕ ਆਨੰਦ ਜੈਨ ਅਤੇ ਉਸ ਦੇ ਵਿਚਾਲੇ ਸੰਬੰਧ ਸਨ।
ਅੰਬੇਡਕਰ ਦੇ ਨਾਂ 'ਤੇ ਰੱਖਿਆ ਜਾਵੇ ਮੁੰਬਈ ਸੈਂਟਰਲ ਸਟੇਸ਼ਨ ਦਾ ਨਾਂ-ਰਾਮਦਾਸ ਅਠਾਵਲੇ
NEXT STORY