ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਕਾਰੋਬਾਰੀ ਰਾਜੇਸ਼ ਆਹਲੂਵਾਲੀਆ ਦੇ ਅਗਵਾ ਅਤੇ ਕਤਲਕਾਂਡ ਦਾ ਪੁਲਸ ਨੇ ਸ਼ਨੀਵਾਰ ਨੂੰ ਖੁਲਾਸਾ ਕਰ ਦਿੱਤਾ। ਪੁਲਸ ਅਨੁਸਾਰ ਰਾਜੇਸ਼ ਆਹਲੂਵਾਲੀਆ ਦੀ ਪਤਨੀ ਨੇ ਹੀ ਆਪਣੀ ਸਹੇਲੀ ਦੀ ਮਦਦ ਨਾਲ ਇਸ ਵਾਰਦਾਤ ਦੀ ਸਾਜਿਸ਼ ਰਚੀ। ਪੁਲਸ ਨੇ ਕਾਰੋਬਾਰੀ ਦੀ ਪਤਨੀ ਨੀਲਾਂਜਨਾ, ਉਸ ਦੀ ਸਹੇਲੀ ਸਲੋਨੀ ਉਰਫ ਸ਼ਬਾਨਾ ਪਤਨੀ ਫਰਮੂਦ ਅਲੀ ਵਾਸੀ ਸ਼ਾਲੀਮਾਰ ਸਿਟੀ, ਗਾਜ਼ੀਆਬਾਦ ਅਤੇ ਭਾੜੇ ਦੇ ਕਾਤਲ ਰਾਸ਼ਿਦ ਪੁੱਤਰ ਮੋਬੀਨ ਵਾਸੀ ਖੁਰਜਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਰਾਸ਼ਿਦ ਦਾ ਇਕ ਸਾਥੀ ਸਾਬਿਰ ਪੁੱਤਰ ਬਫਾਤੀ ਵਾਸੀ ਖੁਰਜਾ ਫਰਾਰ ਹੈ। ਐੱਸ.ਐੱਸ.ਪੀ. ਅਖਿਲੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੀਲਾਂਜਨਾ ਨੇ ਆਪਣੀ ਸਹੇਲੀ ਦੇ ਮਾਧਿਅਮ ਨਾਲ ਰਾਸ਼ਿਦ ਨੂੰ 25 ਲੱਖ ਰੁਪਏ 'ਚ ਕਾਰੋਬਾਰੀ ਰਾਜੇਸ਼ ਆਹਲੂਵਾਲੀਆ ਦੇ ਅਗਵਾ ਅਤੇ ਕਤਲ ਦੀ ਸੁਪਾਰੀ ਦਿੱਤੀ ਸੀ। ਕੁਮਾਰ ਨੇ ਦੱਸਿਆ ਕਿ ਡਿਫੈਂਸ ਕਾਲੋਨੀ ਵਾਸੀ ਰਾਜੇਸ਼ ਆਹਲੂਵਾਲੀਆ (50) 25 ਨਵੰਬਰ ਨੂੰ ਆਪਣੀ ਕਾਰ 'ਤੇ 3-4 ਦਿਨਾਂ ਬਾਅਦ ਆਉਣ ਦੀ ਗੱਲ ਕਹਿ ਕੇ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਲਾਪਤਾ ਹੋ ਗਏ। 3 ਦਸੰਬਰ ਨੂੰ ਉਨ੍ਹਾਂ ਦੇ ਅਗਵਾ ਦਾ ਮੁਕੱਦਮਾ ਦਰਜ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਕਾਰ ਬਿਜਲੀ ਬੰਬਾ ਬਾਈਪਾਸ ਸਥਿਤ ਇਕ ਫਾਰਮ ਹਾਊਸ ਦੇ ਬਾਹਰ ਖੜ੍ਹੀ ਮਿਲੀ ਸੀ।
ਐੱਸ.ਐੱਸ.ਪੀ. ਅਨੁਸਾਰ ਕਾਰੋਬਾਰੀ ਦੇ ਮੋਬਾਇਲ ਦੀ ਕਾਲ ਡਿਟੇਲ ਨਾਲ ਘਟਨਾ ਦੇ ਦਿਨ ਅਤੇ ਇਸ ਤੋਂ ਪਹਿਲਾਂ ਵਟਸਐੱਪ 'ਤੇ ਸਲੋਨੀ ਨਾਲ ਚੈਟਿੰਗ ਅਤੇ ਦੇਰ ਤੱਕ ਗੱਲਬਾਤ ਦਾ ਖੁਲਾਸਾ ਹੋਇਆ। ਹਾਦਸੇ ਵਾਲੀ ਜਗ੍ਹਾ 'ਤੇ ਲੱਗੇ ਕੈਮਰਿਆਂ ਦੀ ਫੁਟੇਜ 'ਚ ਵੀ ਕਾਰ 'ਚੋਂ ਇਕ ਔਰਤ ਅਤੇ ਪੁਰਸ਼ ਦੇ ਉਤਰਨ ਦੀ ਪੁਸ਼ਟੀ ਹੋਈ। ਪੁਲਸ ਨੇ ਸਲੋਨੀ ਨਾਂ ਦੀ ਔਰਤ ਨੂੰ ਤਲਾਸ਼ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਘਟਨਾ ਦਾ ਖੁਲਾਸਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਕਾਰੋਬਾਰੀ ਦੀ ਪਤਨੀ ਨੀਲਾਂਜਨਾ ਅਤੇ ਭਾੜੇ ਦੇ ਕਾਤਲ ਰਾਸ਼ਿਦ ਨੂੰ ਗ੍ਰਿਫਤਾਰ ਕਰ ਲਿਆ।
ਐੱਸ.ਐੱਸ.ਪੀ. ਨੇ ਗ੍ਰਿਫਤਾਰ ਦੋਸ਼ੀਆਂ ਤੋਂ ਹੋਈ ਪੁੱਛ-ਗਿੱਛ ਦੇ ਹਵਾਲੇ ਤੋਂ ਦੱਸਿਆ ਕਿ ਨੀਲਾਂਜਨਾ ਆਪਣੇ ਪਤੀ ਤੋਂ ਕਾਫੀ ਪਰੇਸ਼ਾਨ ਸੀ, ਉਸ ਦਾ ਪਤੀ ਰਾਜੇਸ਼ ਉਸ ਦੀ ਕੁੱਟਮਾਰ ਕਰਦਾ ਸੀ। ਨੀਲਾਂਜਨਾ ਅਨੁਸਾਰ ਕੁਝ ਸਾਲ ਪਹਿਲਾਂ ਉਸ ਦੇ ਪਤੀ ਵੱਲੋਂ ਕੁੱਟਮਾਰ ਕਰ ਕੇ ਉਸ ਨੂੰ ਅਤੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਦਿੱਲੀ ਦੇ ਸਾਕੇਤ 'ਚ ਕਿਰਾਏ ਦੇ ਮਕਾਨ 'ਚ ਰਹਿਣ ਲੱਗੀ ਸੀ। ਪਤੀ ਵੱਲੋਂ ਸੰਪਤੀ 'ਚੋਂ ਕੁਝ ਨਾ ਦੇਣ ਅਤੇ ਤਲਾਕ ਦੇ ਕੇ ਦੂਜਾ ਵਿਆਹ ਕਰਨ ਦੀ ਧਮਕੀ ਮਿਲਣ ਤੋਂ ਬਾਅਦ ਨੀਲਾਂਜਨਾ ਨੇ ਸਹੇਲੀ ਸਲੋਨੀ ਦੀ ਮਦਦ ਨਾਲ ਪਤੀ ਦੇ ਕਤਲ ਦੀ ਯੋਜਨਾ ਬਣਾਈ। ਸਲੋਨੀ ਨੇ ਰਾਜੇਸ਼ ਆਹਲੂਵਾਲੀਆ ਨਾਲ ਸੰਪਰਕ ਵਧਾਇਆ ਅਤੇ 25 ਨਵੰਬਰ ਨੂੰ ਉਸ ਨੂੰ ਹਾਪੁੜ ਬੁਲਾਇਆ। ਇੱਥੋਂ ਕਾਰ 'ਤੇ ਰਾਜੇਸ਼ ਆਹਲੂਵਾਲੀਆ ਖੁਰਜਾ ਗਏ, ਜਿੱਥੇ ਰਉਸ ਦਾ ਗਲਾ ਕੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਜਾ ਦੇ ਜੰਗਲ 'ਚ ਲਿਜਾ ਕੇ ਸੁੱਟ ਦਿੱਤਾ ਗਿਆ। ਪੁਲਸ ਪੁੱਛ-ਗਿੱਛ 'ਚ ਰਾਸ਼ਿਦ ਨੇ ਸਲੋਨੀ ਦੇ ਮਾਧਿਅਮ ਨਾਲ ਨੀਲਾਂਜਨਾ ਨਾਲ ਗੱਲ ਹੋਣ ਅਤੇ ਕਤਲ ਲਈ 25 ਲੱਖ ਰੁਪਏ ਦੇ ਸੌਦੇ ਦੀ ਗੱਲ ਕਬੂਲ ਕੀਤੀ।
ਦਿੱਲੀ 'ਚ ਸੌਖਾ ਨਹੀਂ ਸਾਹ ਲੈਣਾ, ਹਵਾ ਦੀ ਗੁਣਵੱਤਾ 'ਬਹੁਤ ਖਰਾਬ'
NEXT STORY