ਦੇਹਰਾਦੂਨ—ਜੇਕਰ ਤੁਹਾਡੇ ਨੋਟ ਕਿਸੇ ਕਾਰਨ ਫਟ ਗਏ ਹਨ ਜਾਂ ਫਿਰ ਪਾਣੀ 'ਚ ਧੋਤੇ ਗਏ ਹਨ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਲਈ ਆਰ. ਬੀ. ਆਈ. ਨੇ ਕੁੱਝ ਸ਼ਰਤਾਂ ਰੱਖੀਆਂ ਹਨ। ਜਿਨ੍ਹਾਂ ਨੂੰ ਪੂਰਾ ਕਰਨ 'ਤੇ ਅਜਿਹੇ ਨੋਟਾਂ ਦੀ ਪੂਰੀ ਕੀਮਤ ਮਿਲ ਜਾਵੇਗੀ। ਇਹ ਨੋਟ ਤੁਸੀਂ ਬੈਂਕ ਜਾ ਕੇ ਬਦਲ ਸਕਦੇ ਹੋ। ਜੇਕਰ ਬੈਂਕ 'ਚ ਖਾਤਾ ਨਹੀਂ ਹੈ ਤਾਂ ਵੀ ਤੁਸੀਂ ਆਪਣੇ ਨੋਟ ਬਦਲਵਾ ਸਕਦੇ ਹੋ। ਇਸ ਦੌਰਾਨ ਕਿਸੇ ਵੀ ਬੈਂਕ ਦੀ ਕੋਈ ਵੀ ਬ੍ਰਾਂਚ ਤੁਹਾਡੇ ਨੋਟ ਬਦਲਣ ਤੋਂ ਮਨਾ ਨਹੀਂ ਕਰ ਸਕਦੀ ਹੈ। ਜੇਕਰ ਕੋਈ ਵੀ ਬੈਂਕ ਖਰਾਬ ਨੋਟ ਨੂੰ ਬਦਲਣ ਤੋਂ ਮਨ੍ਹਾ ਕਰਦੀ ਹੈ ਤਾਂ ਉਸ ਬੈਂਕ ਨੂੰ 10,000 ਰੁਪਏ ਦਾ ਜੁਰਮਾਨਾ ਲੱਗੇਗਾ। 50, 100, 500 ਦੇ ਕਟੇ-ਫਟੇ ਨੋਟਾਂ ਨੂੰ ਬਦਲਣ ਲਈ ਨੋਟ ਦਾ ਫਟਿਆ ਹੋਇਆ ਇਕ ਹਿੱਸਾ ਘੱਟ ਤੋਂ ਘੱਟ 65 ਫੀਸਦੀ ਦਾ ਹੋਣਾ ਚਾਹੀਦਾ ਹੈ। ਇਸ ਕੰਡੀਸ਼ਨ 'ਚ ਪੂਰੇ ਪੈਸੇ ਮਿਲਣਗੇ, ਜੇਕਰ ਨੋਟ ਦਾ ਹਿੱਸਾ 40-65 ਫੀਸਦੀ ਵਿਚਾਲੇ ਹੋਵੇਗਾ ਤਾਂ ਨੋਟ ਦੀ 50 ਫੀਸਦੀ ਕੀਮਤ ਦੇ ਬਰਾਬਰ ਹੀ ਪੈਸੇ ਮਿਲਣਗੇ। ਜੇਕਰ 40 ਫੀਸਦੀ ਤੋਂ ਘੱਟ ਹੋਵੇਗਾ ਤਾਂ ਕੁੱਝ ਵੀ ਨਹੀਂ ਮਿਲੇਗਾ। ਆਰ. ਬੀ. ਆਈ. ਮੁਤਾਬਕ ਬੂਰੀ ਤਰ੍ਹਾਂ ਨਾਲ ਕਟੇ-ਫਟੇ ਨੋਟ ਨਹੀਂ ਬਦਲੇ ਜਾਂਦੇ ਹਨ।
ਛਾਪਾ ਮਾਰਨ ਗਈ ਮਹਿਲਾ ਵਲੰਟੀਅਰ ਨੂੰ ਸ਼ਰਾਬ ਮਾਫੀਆ ਨੇ ਨੰਗਾ ਕਰ ਇਲਾਕੇ 'ਚ ਘੁਮਾਇਆ
NEXT STORY