ਜੈਪੁਰ, (ਅਸ਼ੋਕ)– ਰਾਜਸਥਾਨ ਨੂੰ 4 ਮੈਡੀਕਲ ਕਾਲਜ ਅਤੇ ਸੈਂਟਰਲ ਇੰਸਟੀਚਿਊਟ ਆਫ ਪੈਟਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਦੀ ਸੌਗਾਤ ਮਿਲੀ ਹੈ। ਇਨ੍ਹਾਂ ਸੰਸਥਾਵਾਂ ਦੇ ਨੀਂਹ-ਪੱਥਰ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਾਲ ਹੀ ਕੇਂਦਰੀ ਮੰਤਰੀ ਅਤੇ ਰਾਜ ਦੇ ਮੰਤਰੀ ਵੀ ਜੁਟੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਪ੍ਰਧਾਨ ਮੰਤਰੀ ’ਤੇ ਪ੍ਰਗਟਾਏ ਗਏ ਭਰੋਸੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਹਿਲੋਤ ਦੀ ਰਾਜਨੀਤਕ ਵਿਚਾਰਧਾਰਾ ਅਤੇ ਪਾਰਟੀ ਵੱਖ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੇਰੇ ’ਤੇ ਭਰੋਸਾ ਹੈ ਅਤੇ ਉਸੇ ਕਾਰਨ ਅੱਜ ਉਨ੍ਹਾਂ ਨੇ ਦਿਲ ਖੋਲ੍ਹ ਕੇ ਬਹੁਤ ਸਾਰੀਆਂ ਗੱਲਾਂ ਰੱਖੀਆਂ ਹਨ।
ਮੋਦੀ ਨੇ ਇਸ ਭਰੋਸੇ ਨੂੰ ਆਧਾਰ ਬਣਾਉਂਦੇ ਹੋਏ ਕਿਹਾ ਕਿ ਵਿਰੋਧੀ ਵਿਚਾਰਧਾਰਾਵਾਂ ਦੇ ਬਾਵਜੂਦ ਆਪਸੀ ਵਿਸ਼ਵਾਸ ਲੋਕਤੰਤਰ ਦੀ ਬਹੁਤ ਵੱਡੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸ਼ੋਕ ਜੀ ਦਾ ਮੇਰੇ ’ਤੇ ਜੋ ਭਰੋਸਾ ਹੈ, ਉਸੇ ਦੇ ਕਾਰਨ ਅੱਜ ਉਨ੍ਹਾਂ ਨੇ ਦਿਲ ਖੋਲ੍ਹ ਕੇ ਬਹੁਤ ਸਾਰੀਆਂ ਗੱਲਾਂ ਰੱਖੀਆਂ ਹਨ। ਜ਼ਿਕਰਯੋਗ ਹੈ ਕਿ ਹਨੁਮਾਨਗੜ੍ਹ ਤੋਂ ਇਲਾਵਾ ਸਿਰੋਹੀ, ਬਾਂਸਵਾੜਾ ਅਤੇ ਦੌਸਾ ਦੇ ਮੈਡੀਕਲ ਕਾਲਜ ਇਮਾਰਤ ਦਾ ਆਨਲਾਈਨ ਨੀਂਹ-ਪੱਥਰ ਰੱਖਿਆ ਗਿਆ ਹੈ।
ਫ਼ੌਜ ਮੁਖੀ ਨਰਵਣੇ ਬੋਲੇ : ਭਾਰਤ-ਚੀਨ ’ਤੇ ਸਮਝੌਤਾ ਹੋਣ ਤੱਕ ਸਰਹੱਦ ’ਤੇ ਘਟਨਾਵਾਂ ਹੁੰਦੀਆਂ ਰਹਿਣਗੀਆਂ
NEXT STORY