ਮੁਜ਼ੱਫਰਨਗਰ— ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਦੇ ਮੀਰਾਪੁਰ ਇਲਾਕੇ 'ਚ ਇਕ ਵਿਅਕਤੀ ਨੇ ਗੈਰ-ਸੰਬੰਧਾਂ ਦੇ ਸ਼ੱਕ 'ਚ ਆਪਣੇ ਪਿਤਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਇਥੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਮੀਰਾਪੁਰ ਦੇ ਸਿਕੰਦਰਪੁਰ ਪਿੰਡ 'ਚ ਦੋਸ਼ੀ ਨੌਮਾਨ ਅਤੇ ਉਸ ਦੇ 60 ਸਾਲਾ ਪਿਤਾ ਸੁਲੇਮਾਨ ਵਿਚਕਾਰ ਝਗੜਾ ਹੋ ਗਿਆ। ਗੱਲ ਜ਼ਿਆਦਾ ਵਧਣ ਨਾਲ ਨੌਮਾਨ ਨੇ ਤੇਜ਼ਧਾਰ ਹਥਿਆਰ ਨਾਲ ਸੁਲੇਮਾਨ 'ਤੇ ਹਮਲਾ ਕਰ ਦਿੱਤਾ, ਜਿਸ 'ਚ ਉਸ ਦੀ ਮੌਤ ਹੋ ਗਈ। ਨੌਮਾਨ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਪਿਤਾ ਦੇ ਗੈਰ-ਸੰਬੰਧ ਹਨ। ਇਸ ਦੌਰਾਨ ਮੀਰਾਪੁਰ ਥਾਣਾ ਮੁਖੀ ਮਨੌਜ ਚੌਧਰੀ ਨੇ ਦੱਸਿਆ ਕਿ ਦੋਸ਼ੀ ਬੇਟੇ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਸ ਇਸ ਬਾਰੇ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਮੈਂ ਐੱਨ. ਡੀ. ਏ. ਨੂੰ ਬਿਹਾਰ 'ਚ ਇਕਜੁੱਟ ਕਰਨ ਵਾਲੀ ਤਾਕਤ ਹਾਂ: ਰਾਮਵਿਲਾਸ ਪਾਸਵਾਨ
NEXT STORY