ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਨੇ ਨਲਿਨ ਕੁਮਾਰ ਕਤੀਲ ਨੂੰ ਕਰਨਾਟਕ ਭਾਜਪਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਹੈ। ਕਰਨਾਟਕ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਬੀ.ਐੱਸ. ਯੇਦਿਯਰੁੱਪਾ ਦੇ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਇਥੇ ਨਵੇਂ ਪ੍ਰਧਾਨ ਦੀ ਭਾਲ ਜਾਰੀ ਸੀ।
ਦੱਸ ਦਈਏ ਕਿ ਭਾਜਪਾ ਦੇ ਸੰਵਿਧਾਨ 'ਚ ਇਕ ਵਿਅਕਤੀ, ਇਕ ਅਹੁਦੇ ਦੀ ਪਰੰਪਰਾ ਹੈ। ਇਸੇ ਮੁਤਾਬਕ ਯੇਦਿਯੁਰੱਪਾ ਨੂੰ ਪ੍ਰਦੇਸ਼ ਪ੍ਰਧਾਨ ਅਹੁਦਾ ਛੱਡਣਾ ਪਿਆ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਯੇਦਿਯੁਰੱਪਾ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਸੀ।
ਦੇਸ਼ ਲਈ ਹਥਿਆਰ ਬਣਾਉਣ ਵਾਲੀਆਂ ਸਾਰੀਆਂ ਫੈਕਟਰੀਆਂ 'ਚ ਹੜਤਾਲ
NEXT STORY