ਨਵੀਂ ਦਿੱਲੀ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਯੂਰਪੀ ਸੰਘ (ਈ.ਯੂ.) ਸਿਖਰ ਸੰਮੇਲਨ ਵਿਚ ਹਿੱਸਾ ਲਿਆ। ਪੀ.ਐੱਮ ਮੋਦੀ ਨੇ ਵੀਡੀਓ ਕਾਨਫਰੈਸਿੰਗ ਜ਼ਰੀਏ ਇੰਡੀਆ-ਈਯੂ ਸੰਮਲੇਨ ਵਿਚ ਸਾਮਲ ਹੋਏ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਵਿਚ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਵਧਾਉਣ ਦੀਆ ਸਾਡੀਆਂ ਕੋਸ਼ਿਸ਼ਾਂ ਵਿਚ ਅਸੀਂ ਯੂਰਪ ਤੋਂ ਨਿਵੇਸ਼ ਅਤੇ ਤਕਨਾਲੋਜੀ ਨੂੰ ਸੱਦਾ ਦਿੰਦੇ ਹਾਂ। ਪੀ.ਐੱਮ. ਮੋਦੀ 15ਵੇਂ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਵਿਚ ਸ਼ਾਮਲ ਹੋਏ ਜਿੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਵਿਡ-19 ਦੇ ਕਾਰਨ ਮਾਰਚ ਵਿਚ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਨੂੰ ਰੱਦ ਕਰਨਾ ਪਿਆ ਸੀ। ਇਹ ਚੰਗਾ ਹੈ ਕਿ ਅਸੀਂ ਵਰਚੁਅਲ ਮਾਧਿਅਮ ਨਾਲ ਇਕੱਠੇ ਆਉਣ ਵਿਚ ਸਮਰੱਥ ਹਾਂ।
ਇਸ ਸੰਮੇਲਨ ਵਿਚ ਮੋਦੀ ਨੇ ਕਿਹਾ ਕਿ ਵਰਤਮਾਨ ਚੁਣੌਤੀਆਂ ਦੇ ਇਲਾਵਾ, ਜਲਵਾਯੂ ਤਬਦੀਲੀ ਜਿਹੀਆਂ ਲੰਬੇ ਮਿਆਦ ਵਾਲੀਆਂ ਚੁਣੌਤੀਆਂ ਵੀ ਭਾਰਤ ਅਤੇ ਯੂਰਪੀ ਸੰਘ ਲਈ ਤਰਜੀਹ ਹਨ। ਭਾਰਤ ਵਿਚ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਵਧਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਵਿਚ ਅਸੀਂ ਯੂਰਪ ਤੋਂ ਨਿਵੇਸ਼ ਅਤੇ ਤਕਨਾਲੋਜੀ ਨੂੰ ਸੱਦਾ ਦਿੰਦੇ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਕੁਦਰਤੀ ਹਿੱਸੇਦਾਰ ਹਨ। ਸਾਡੀ ਹਿੱਸੇਦਾਰੀ ਵਿਸ਼ਵ ਦੀ ਸ਼ਾਂਤੀ ਅਤੇ ਸਥਿਰਤਾ ਲਈ ਮਹੱਤਵਪੂਰਨ ਹੈ। ਇਹ ਵਾਸਤਵਿਕਤਾ ਗਲੋਬਲ ਸਥਿਤੀ ਵਿਚ ਹੋਰ ਵੀ ਸਪੱਸ਼ਟ ਹੋ ਗਈ ਹੈ।
ਇਸ ਦੌਰਾਨ ਯੂਰਪੀ ਪਰੀਸ਼ਦ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਕਿ ਭਾਰਤ ਦੇ ਜ਼ਰੀਏ ਯੂਰਪੀ ਸੰਘ ਦੇ ਨਾਲ ਦਿਖਾਏ ਗਏ ਸਹਿਯੋਗ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਨਾਲ ਹੀ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤੁਹਾਡੀ ਬਹੁਪੱਖੀ ਭੂਮਿਕਾ ਦੇ ਲਈ ਸ਼ੁਕਰੀਆ ਅਦਾ ਕਰਦਾ ਹਾਂ।
PM ਮੋਦੀ ਨੇ ਕੇਦਾਰਨਾਥ ਧਾਮ 'ਚ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ, ਕਿਹਾ- ਇਹ ਮੇਰੀ ਖੁਸ਼ਕਿਸਮਤੀ
NEXT STORY