ਸ਼ਿਮਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਹਤਾਂਗ 'ਚ ਅੱਜ ਯਾਨੀ ਸ਼ਨੀਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੀ 'ਅਟਲ ਸੁਰੰਗ' ਦਾ ਉਦਘਾਟਨ ਕੀਤਾ ਹੈ। ਅਟਲ ਟਨਲ ਦੇ ਉਦਘਾਟਨ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਮੌਜੂਦ ਰਹੇ। ਇਹ ਸੁਰੰਗ ਮਨਾਲੀ ਨੂੰ ਸਾਲਾਂ ਭਰ ਲਾਹੌਲ ਸਪੀਤੀ ਘਾਟੀ ਨਾਲ ਜੋੜੇ ਰੱਖੇਗੀ।
ਸੁਰੰਗ ਬਣਨ 'ਚ ਲੱਗੇ 10 ਸਾਲ
ਇਸ ਸੁਰੰਗ ਨੂੰ ਬਣਨ 'ਚ ਕਰੀਬ 10 ਸਾਲ ਲੱਗ ਗਏ। ਇਸ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਨਾਂ 'ਤੇ ਰੱਖਿਆ ਗਿਆ ਹੈ। ਅਟਲ ਸੁਰੰਗ ਦਾ ਨਿਰਮਾਣ ਆਧੁਨਿਕ ਤਕਨੀਕ ਦੀ ਮਦਦ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ 'ਚ ਕੀਤਾ ਗਿਆ ਹੈ। ਇਸ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉੱਚਾਈ 'ਤੇ ਸਥਿਤ ਹੈ।
ਸੁਰੰਗ ਬਣਾਉਣ 'ਚ ਲੱਗੇ 4 ਹਜ਼ਾਰ ਕਰੋੜ
ਅਟਲ ਸੁਰੰਗ ਬਣਨ ਕਾਰਨ ਮਨਾਲੀ ਅਤੇ ਲੇਹ ਦਰਮਿਆਨ ਦੀ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ। ਦੋਹਾਂ ਸਥਾਨਾਂ ਦਰਮਿਆਨ ਸਫ਼ਰ 'ਚ ਲੱਗਣ ਵਾਲੇ ਸਮੇਂ 'ਚ 4 ਤੋਂ 5 ਘੰਟੇ ਦੀ ਕਮੀ ਆਏਗੀ। ਇਸ ਸੁਰੰਗ ਨੂੰ ਬਣਾਉਣ 'ਚ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ।
26 ਮਈ 2002 ਨੂੰ ਰੱਖਿਆ ਗਿਆ ਸੀ ਨੀਂਹ ਪੱਥਰ
ਅਟਲ ਬਿਹਾਰੀ ਵਾਜਪੇਈ ਸਰਕਾਰ ਨੇ ਰੋਹਤਾਂਗ ਦਰਰੇ ਹੇਠਾਂ ਰਣਨੀਤਕ ਰੂਪ ਨਾਲ ਮਹੱਤਵਪੂਰਨ ਇਸ ਸੁਰੰਦ ਦਾ ਨਿਰਮਾਣ ਕਰਵਾਉਣ ਦਾ ਫੈਸਲਾ ਕੀਤਾ ਸੀ। ਸੁਰੰਗ ਦੇ ਦੱਖਣੀ ਪੋਰਟਲ 'ਤੇ ਸੰਪਰਕ ਮਾਰਗ ਦਾ ਨੀਂਹ ਪੱਧਰ 26 ਮਈ 2002 ਨੂੰ ਰੱਖਿਆ ਗਿਆ ਸੀ। ਮੋਦੀ ਸਰਕਾਰ ਨੇ ਦਸੰਬਰ 2019 'ਚ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ 'ਚ ਸੁਰੰਗ ਦਾ ਨਾਂ ਅਟਲ ਸੁਰੰਗ ਰੱਖਣ ਦਾ ਫੈਸਲਾ ਕੀਤਾ ਸੀ, ਜਿਨ੍ਹਾਂ ਦਾ ਦਿਹਾਂਤ ਪਿਛਲੇ ਸਾਲ ਹੋ ਗਿਆ।
ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ, ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਦੇ ਪਾਰ
NEXT STORY