ਰਤਲਾਮ— ਕਾਂਗਰਸ ਨੇਤਾ ਸੈਮ ਪਿਤਰੋਦਾ ਦੀ 1984 ਦੀ ਸਿੱਖ ਵਿਰੋਧੀ ਦੰਗਿਆਂ 'ਤੇ ਕਥਿਤ ਟਿੱਪਣੀ 'ਹੋਇਆ ਤਾਂ ਹੋਇਆ' 'ਤੇ ਤਿੱਖਾ ਹਮਲਾ ਬੋਲਦੇ ਹੋਏ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਣੇ ਸਾਰੇ ਘਪਲਿਆਂ, ਕਾਰਨਾਮਿਆਂ 'ਤੇ ਦੇਸ਼ ਦੀ ਜਨਤਾ ਪ੍ਰਤੀ ਕਾਂਗਰਸ ਦਾ ਇਹੀ ਰਵੱਈਆ ਹੈ। ਉਨ੍ਹਾਂ ਨੇ ਕਿਹਾ ਇਹ ਸਿਰਫ ਤਿੰਨ ਸ਼ਬਦ ਨਹੀਂ ਹਨ, ਸਗੋਂ ਇਹ ਤਾਂ ਕਾਂਗਰਸ ਦਾ ਹੰਕਾਰ ਹੈ। ਇਹ ਕਾਂਗਰਸ ਦੀ ਵਿਚਾਰਧਾਰਾ ਹੈ ਪਰ ਜਨਤਾ ਹੁਣ ਇਨ੍ਹਾਂ ਮਹਾਮਿਲਾਵਟੀ ਲੋਕਾਂ ਨੂੰ ਕਹਿ ਰਹੀ ਹੈ 'ਹੁਣ ਬਹੁਤ ਹੋਇਆ'.... 'ਇਨਫ ਇਜ਼ ਇਨਫ।' ਰਤਲਾਮ ਝਾਬੂਆ ਲੋਕ ਸਭਾ ਖੇਤਰ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਮੋਦੀ ਨੇ ਕਿਹਾ ਕਿ ਬੋਫੋਰਸ ਤੋਪ ਘਪਲਾ, ਪਣਡੁੱਬੀ ਘਪਲਾ, ਹੈਲੀਕਾਪਟਰ ਘਪਲਾ, ਕਾਮਨਵੈੱਲਥ ਘਪਲਾ, 2-ਜੀ ਘਪਲਾ, ਭੋਪਾਲ ਜ਼ਹਿਰੀਲੀ ਗੈਸ ਕਾਂਡ, ਜਵਾਨਾਂ ਨੂੰ ਬੁਲੇਟ ਪਰੂਫ ਜੈਕੇਟ ਨਾ ਦੇਣ, ਅੱਤਵਾਦ ਅਤੇ ਨਕਸਲਵਾਦ 'ਚ ਜਵਾਨਾਂ, ਲੋਕਾਂ ਦੀ ਜਾਨ ਵਰਗੇ ਸਾਰੇ ਮਾਮਲਿਆਂ 'ਚ ਕਾਂਗਰਸ ਦਾ ਇਕ ਹੀ ਜਵਾਬ ਹੁੰਦਾ ਹੈ 'ਹੋਇਆ ਤਾਂ ਹੋਇਆ'।
ਕਾਂਗਰਸ ਨੂੰ ਭਾਰਤ ਮਾਤਾ ਦੀ ਜੈ ਤੋਂ ਪਰੇਸ਼ਾਨੀ
ਉਨ੍ਹਾਂ ਨੇ ਕਿਹਾ ਸਾਡੇ ਸੰਸਕਾਰ ਹਨ ਕਿ ਅਸੀਂ ਮਾਂ ਭਾਰਤੀ ਦੀ ਵੰਦਨਾ ਨਾਲ ਕੰਮ ਸ਼ੁਰੂ ਕਰਦੇ ਹਾਂ ਪਰ ਕਾਂਗਰਸ ਨੂੰ ਭਾਰਤ ਮਾਤਾ ਦੀ ਜੈ ਤੋਂ ਪਰੇਸ਼ਾਨੀ ਹੈ। ਸੰਸਕਾਰਾਂ ਦੀ ਹੋਰ ਉਦਾਹਰਣ ਹੈ, ਕੁਝ ਦਿਨ ਪਹਿਲਾਂ ਇਥੋਂ ਦੇ ਇਕ ਸਪੂਤ ਧਰਮਿੰਦਰ ਸਿੰਘ ਨੇ ਅੱਗ ਤੋਂ ਆਪਣੇ ਜੰਗੀ ਬੇੜੇ ਨੂੰ ਬਚਾਉਂਦੇ ਹੋਏ ਸਰਵਉੱਚ ਬਲੀਦਾਨ ਦੇ ਦਿੱਤਾ। ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਮਨ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਪਰ ਦੂਜੇ ਪਾਸੇ ਕਾਂਗਰਸ ਪਰਿਵਾਰ ਹੈ। ਇਹ ਲੋਕ ਪਿਕਨਿਕ ਲਈ ਦੇਸ਼ ਦੇ ਜੰਗੀ ਬੇੜੇ ਦੀ ਵਰਤੋਂ ਕਰਦੇ ਹਨ ਤੇ ਸਵਾਲ ਉਠਣ 'ਤੇ ਬੇਖੌਫ ਕਹਿੰਦੇ ਹਨ 'ਹੋਇਆ ਤਾਂ ਹੋਇਆ'। ਇਹ ਤਿੰਨ ਸ਼ਬਦ ਨਹੀਂ ਹਨ। ਇਹ ਕਾਂਗਰਸ ਦਾ ਹੰਕਾਰ ਹੈ। ਦੇਸ਼ ਦੀ ਜਨਤਾ ਪ੍ਰਤੀ ਉਨ੍ਹਾਂ ਦਾ ਰਵੱਈਆ ਹੈ।'' ਉਨ੍ਹਾਂ ਨੇ ਕਿਹਾ ਇਹ ਮਹਾਮਿਲਾਵਟੀ ਲੋਕ ਕਹਿ ਰਹੇ ਹਨ 'ਹੋਇਆ ਤਾਂ ਹੋਇਆ' ਪਰ ਦੇਸ਼ ਕਹਿ ਰਿਹਾ ਹੈ ਕਿ 'ਮਹਾ ਮਿਲਾਵਟੀ ਲੋਕੋ–ਹੁਣ ਬਹੁਤ ਹੋਇਆ।'
ਕਾਂਗਰਸ ਦੀ ਸਾਜਿਸ਼ ਕਾਰਨ ਬਚਦੇ ਰਹੇ ਅੱਤਵਾਦੀ
ਪ੍ਰਧਾਨ ਮੰਤਰੀ ਕਿਹਾ,''ਸਾਡੀ ਮਹਾਨ ਪਰੰਪਰਾ ਨੂੰ ਬਦਨਾਮ ਕਰਨ ਦੀ ਕਾਂਗਰਸ ਦੀ ਇਸ ਸਾਜ਼ਿਸ਼ ਕਾਰਨ ਅੱਤਵਾਦੀ ਬਚਦੇ ਰਹੇ ਤੇ ਨਿਰਦੋਸ਼ਾਂ ਦਾ ਖੂਨ ਵਹਿੰਦਾ ਰਿਹਾ। ਇਹੀ ਕਾਰਨ ਹੈ ਕਿ ਕਾਂਗਰਸ ਅੱਜ ਅੱਤਵਾਦ ਅਤੇ ਰਾਸ਼ਟਰੀ ਸੁਰੱਖਿਆ 'ਤੇ ਗੱਲ ਕਰਨ ਤੋਂ ਡਰਦੀ ਹੈ। ਉਨ੍ਹਾਂ ਕਿਹਾ ਕਿ ਨਾਮਦਾਰਾਂ ਦੀਆਂ ਗਲਤੀ ਨੀਤੀਆਂ ਕਾਰਨ ਦੇਸ਼ 'ਚ ਆਏ ਦਿਨ ਧਮਾਕੇ ਹੋਏ ਅਤੇ ਧਮਾਕੇ ਕਰਨ ਵਾਲਿਆਂ ਦੇ ਤਾਰ ਸਰਹੱਦ ਪਾਰ ਤੱਕ ਜਾਂਦੇ ਸਨ ਪਰ ਕਾਂਗਰਸ ਸਿਰਫ ਕਹਿੰਦੀ ਰਹੀ 'ਹੋਇਆ ਤਾਂ ਹੋਇਆ।' ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ 'ਚ ਕਿਸਾਨਾਂ ਨਾਲ ਫਸਲ ਕਰਜ਼ਾ ਮੁਆਫੀ ਦਾ ਝੂਠਾ ਵਾਅਦਾ ਕਰਨ ਲਈ ਵੀ ਕਾਂਗਰਸ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਬਿਜਲੀ ਦਾ ਬਿੱਲ ਅੱਧਾ ਕਰਨ ਲਈ ਕਿਹਾ ਗਿਆ ਸੀ ਜਦੋਂ ਕਿ ਬਿਜਲੀ ਦੀ ਸਪਲਾਈ ਅੱਧੀ ਹੋ ਗਈ ਅਤੇ ਕਿਸਾਨਾਂ ਦੇ ਘਰ ਪੁਲਸ ਪਹੁੰਚ ਰਹੀ ਹੈ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਦਾ ਜਵਾਬ ਹੈ ਤੁਗਲਕ ਰੋਡ ਘਪਲਾ। ਕੇਂਦਰ ਸਰਕਾਰ ਨੇ ਗਰੀਬ ਆਦਿਵਾਸੀਆਂ ਬੱਚਿਆਂ, ਮਹਿਲਾਵਾਂ ਦੇ ਪੌਸ਼ਕ ਆਹਾਰ ਲਈ ਜੋ ਪੈਸਾ ਦਿੱਲੀ ਤੋਂ ਭੇਜਿਆ ਸੀ ਉਹ ਇਨ੍ਹਾਂ ਨੇ ਲੁੱਟ ਲਿਆ।
ਹੈਦਰਾਬਾਦ 'ਚ ਹੋਇਆ 21 ਸਿੱਖ ਜੋੜਿਆਂ ਦਾ ਵਿਆਹ
NEXT STORY