ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਹਨ। ਰਾਸ਼ਟਰੀ ਸਵੈਮ-ਸੇਵਕ ਸੰਘ ਨਾਲ ਜੁੜੀ ਇਕ ਸੰਸਥਾ ਵੱਲੋਂ ਆਯੋਜਿਤ ਇਕ ਸੰਮੇਲਨ ਵਿਚ ਬੋਲਦਿਆਂ ਸ਼ਾਹ ਨੇ ਕਿਹਾ ਕਿ ਗਰੀਬ ਤੋਂ ਗਰੀਬ ਵਿਅਕਤੀ ਦੇ ਜੀਵਨ ਪੱਧਰ ਨੂੰ ਉੱਪਰ ਚੁਕਣ, ਦੇਸ਼ ਨੂੰ ਸੁਰੱਖਿਅਤ ਰੱਖਣ, ਉਸ ਨੂੰ ਖੁਸ਼ਹਾਲ ਬਣਾਉਣ ਅਤੇ ਦੇਸ਼ ਦੇ ਮਾਣ ਨੂੰ ਦੁਨੀਆ ਵਿਚ ਸਿਖਰ ਤੱਕ ਲਿਜਾਣ ਵਰਗੇ ਕੰਮ ਜਦੋਂ ਇਕੱਠੇ ਹੁੰਦੇ ਹਨ ਤਾਂ ਇਕ ਸਫਲ ਸਰਕਾਰ ਬਣਦੀ ਹੈ। ਇਨ੍ਹਾਂ ਸਭ ਨੂੰ ਜੋ ਇਕੱਠਾ ਕਰਦਾ ਹੈ, ਉਹ ਸਫਲ ਹੁਕਮਰਾਨ ਕਹਾਉਂਦਾ ਹੈ। ਮੋਦੀ ਆਪਣੇ-ਆਪ ਨੂੰ ਬੇਸ਼ੱਕ ਨਿਮਰਤਾਪੂਰਵਕ ਪ੍ਰਧਾਨ ਸੇਵਕ ਕਹਿਣ ਪਰ ਮੈਂ ਕਹਿ ਸਕਦਾ ਹਾਂ ਕਿ ਸਭ ਤੋਂ ਸਫਲ ਪ੍ਰਧਾਨ ਮੰਤਰੀ ਆਜ਼ਾਦੀ ਤੋਂ ਬਾਅਦ ਜੇ ਕੋਈ ਹੋਇਆ ਹੈ ਤਾਂ ਉਹ ਨਰਿੰਦਰ ਮੋਦੀ ਹੀ ਹੈ।
ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’
ਸ਼ਾਹ ਨੇ ਕਿਹਾ ਕਿ ਮੋਦੀ ਨੇ ਸਭ ਬਿੰਦੂਆਂ ਨੂੰ ਇਕੱਠਾ ਕਰ ਕੇ ਭਾਰਤ ਦੇ ਮਾਣ ਅਤੇ ਭਾਰਤ ਦੇ ਵਿਕਾਸ ਦਾ ਇਕ ਗੁਲਦਸਤਾ ਬਣਾਇਆ ਹੈ। ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ 2014 ਦੇ ਆਉਂਦੇ-ਆਉਂਦੇ ਦੇਸ਼ ਵਿਚ ਰਾਮ ਰਾਜ ਦੀ ਕਲਪਨਾ ਖਤਮ ਹੋ ਚੁੱਕੀ ਸੀ। ਲੋਕਾਂ ਦੇ ਮਨ ਵਿਚ ਡਰ ਸੀ ਕਿ ਕਿਤੇ ਬਹੁ-ਮੰਤਵੀ ਲੋਕਰਾਜੀ ਸੰਸਥਾ ਵਿਵਸਥਾ ਫ਼ੇਲ ਤਾਂ ਨਹੀਂ ਹੋ ਗਈ। ਮੋਦੀ ’ਤੇ ਦੇਸ਼ ਦੇ ਲੋਕਾਂ ਨੇ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਦੀ ਰਾਜਗੱਦੀ ਸੌਂਪੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਬਾਰਾਮੂਲਾ ’ਚ ਇਕ ਅੱਤਵਾਦੀ ਕੀਤਾ ਢੇਰ
NEXT STORY