ਕੋਲਕਾਤਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ 'ਚ ਇਕ ਜਨਸਭਾ ਨੂੰ ਸੰਬੋਧਨ ਕੀਤਾ। ਜਨਸਭਾ ਦੌਰਾਨ ਆਖਰੀ ਬਜਟ ਦੀ ਤਾਰੀਫ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਬਜਟ ਨਾਲ 12 ਕਰੋੜ ਕਿਸਾਨਾਂ ਨੂੰ ਫਾਇਦਾ ਹੋਇਆ ਹੈ। ਇਸ ਰੈਲੀ 'ਚ ਇੰਨੀ ਭੀੜ ਸੀ ਕਿ ਭੱਜ-ਦੌੜ ਵਰਗੀ ਸਥਿਤੀ ਪੈਦਾ ਹੋਣ ਕਾਰਨ ਪੀ.ਐੱਮ. ਨੇ ਆਪਣਾ ਭਾਸ਼ਣ 14 ਮਿੰਟ 'ਚ ਹੀ ਖਤਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ 'ਚ ਆਏਗਾ। ਰੈਲੀ 'ਚ ਆਈ ਭੀੜ ਨੂੰ ਦੇਖ ਕੇ ਪ੍ਰਧਾਨ ਮੰਤਰੀ ਨੇ ਕਿਹਾ,''ਭੀੜ ਦੇਖ ਕੇ ਸਮਝ ਆ ਰਿਹਾ ਹੈ ਕਿ ਦੀਦੀ ਹਿੰਸਾ 'ਤੇ ਕਿਉਂ ਉਤਰ ਆਈ ਹੈ। ਸਾਡੇ ਪ੍ਰਤੀ ਬੰਗਾਲ ਦੀ ਜਨਤਾ ਦੇ ਪਿਆਰ ਤੋਂ ਡਰ ਕੇ ਲੋਕਤੰਤਰ ਦੇ ਬਚਾਅ ਦਾ ਨਾਟਕ ਕਰਨ ਵਾਲੇ ਲੋਕ ਨਿਰਦੋਸ਼ ਲੋਕਾਂ ਦਾ ਕਤਲ ਕਰਨ 'ਤੇ ਲੱਗੇ ਹੋਏ ਹਨ।
 
ਪਿੰਡਾਂ 'ਤੇ ਨਹੀਂ ਦਿੱਤਾ ਗਿਆ ਧਿਆਨ
ਕਿਸਾਨਾਂ ਅਤੇ ਪਿੰਡਾਂ ਦੀ ਗੱਲ ਕਰਦੇ ਹੋਏ ਮੋਦੀ ਨੇ ਕਿਹਾ,''ਇਹ ਦੇਸ਼ ਦੀ ਬਦਕਿਸਮਤੀ ਰਹੀ ਕਿ ਆਜ਼ਾਦੀ ਤੋਂ ਬਾਅਦ ਵੀ ਕਈ ਦਹਾਕਿਆਂ ਤੱਕ ਪਿੰਡ ਦੀ ਸਥਿਤੀ 'ਤੇ ਓਨਾ ਧਿਆਨ ਨਹੀਂ ਦਿੱਤਾ ਗਿਆ, ਜਿੰਨਾ ਦੇਣਾ ਚਾਹੀਦਾ ਸੀ। ਇੱਥੇ ਪੱਛਮੀ ਬੰਗਾਲ 'ਚ ਤਾਂ ਸਥਿਤੀ ਹੋਰ ਵੀ ਖਰਾਬ ਹੈ।'' ਬਜਟ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਇਹ ਬਜਟ ਤਾਂ ਇਕ ਸ਼ੁਰੂਆਤ ਮਾਤਰ ਹੈ, ਅਜੇ ਨਵੀਂ ਸਰਕਾਰ ਬਣਨ ਤੋਂ ਬਾਅਦ ਜਦੋਂ ਪੂਰਾ ਬਜਟ ਆਏਗਾ ਤਾਂ ਕਿਸਾਨਾਂ, ਨੌਜਵਾਨਾਂ ਦੀ ਤਸਵੀਰ ਸਾਫ਼ ਹੋ ਜਾਵੇਗੀ। ਸ਼ੁੱਕਰਵਾਰ ਨੂੰ ਬਜਟ 'ਚ ਜੋ ਐਲਾਨ ਕੀਤੇ ਗਏ, ਉਨ੍ਹਾਂ ਨਾਲ ਦੇਸ਼ ਦੇ 12 ਕਰੋੜ ਤੋਂ ਵਧ ਛੋਟੇ ਕਿਸਾਨ ਪਰਿਵਾਰਾਂ, 30-40 ਕਰੋੜ ਮਜ਼ਦੂਰਾਂ, ਮਜ਼ਦੂਰ ਭਰਾ-ਭੈਣਾਂ ਅਤੇ 3 ਕਰੋੜ ਤੋਂ ਵਧ ਮੱਧਮ ਵਰਗ ਦੇ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ।''
 
ਕਿਸਾਨਾਂ ਦੀ ਕਰਜ਼ ਮੁਆਫੀ 'ਤੇ ਰਾਜਨੀਤੀ
ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ,''ਸਾਡੇ ਦੇਸ਼ 'ਚ ਕਈ ਵਾਰ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੀ ਰਾਜਨੀਤੀ ਕਰ ਕੇ ਕਿਸਾਨਾਂ ਦੀਆਂ ਅੱਖਾਂ 'ਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਸਿਆਸੀ ਦਲਾਂ ਨੇ ਲਾਭ ਚੁੱਕਿਆ ਹੈ। ਇਕ ਵਾਰ ਕਰਜ਼ ਮੁਆਫ਼ੀ ਕਰ ਕੇ ਕਿਸਾਨਾਂ ਦਾ ਕੁਝ ਭਲਾ ਨਹੀਂ ਕਰ ਰਹੇ ਸਨ। ਜਿਨ੍ਹਾਂ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦਾ ਲਾਭ ਮਿਲਦਾ ਸੀ, ਉਹ ਕੁਝ ਸਾਲਾਂ ਬਾਅਦ ਫਿਰ ਤੋਂ ਕਰਜ਼ਦਾਰ ਬਣ ਜਾਂਦੇ ਸਨ। ਅਜਿਹੇ ਕਿਸਾਨਾਂ ਦੀ ਕਰਜ਼ ਮੁਆਫ਼ੀ ਹੋ ਰਹੀ ਹੈ, ਜਿਸ ਨੇ ਕਰਜ਼ ਲਿਆ ਹੀ ਨਹੀਂ ਹੈ। ਮੱਧ ਪ੍ਰਦੇਸ਼ 'ਚ 13 ਰੁਪਏ ਦੀ ਕਰਜ਼ ਮੁਆਫ਼ੀ ਹੋ ਰਹੀ ਹੈ। ਨਾਗਰਿਕਤਾ ਕਾਨੂੰਨ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਨੇ ਕਿਹਾ,''ਬੰਗਲਾਦੇਸ਼, ਪਾਕਿਸਤਾਨ ਤੋਂ ਲੋਕਾਂ ਨੂੰ ਦੌੜ ਕੇ ਆਉਣਾ ਪਿਆ। ਅਸੀਂ ਨਾਗਰਿਕਤਾ ਦਾ ਕਾਨੂੰਨ ਲਿਆਏ ਹਾਂ। ਸੰਸਦ 'ਚ ਇਹ ਕਾਨੂੰਨ ਪਾਸ ਹੋਣ ਦਿਓ, ਇਸ ਨਾਲ ਜਨਤਾ ਨੂੰ ਉਨ੍ਹਾਂ ਦਾ ਅਧਿਕਾਰ ਮਿਲੇਗਾ।''
ਜਦੋਂ ਲੇਖਿਕਾ ਬਚਿੰਤ ਕੌਰ ਨੇ ਸਿੱਧੇ ਕਾਲਜ ਦੀ ਜਮਾਤ 'ਚ ਪੁੱਜ ਕੇ ਕੀਤਾ ਵਿਦਿਆਰਥੀਆਂ ਨੂੰ ਹੈਰਾਨ
NEXT STORY