ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਪੂਰਾ ਦੇਸ਼ ਜੰਗ ਲੜ ਰਿਹਾ ਹੈ। ਵਾਇਰਸ ਦੀ ਵਜ੍ਹਾ ਕਰ ਕੇ ਦੇਸ਼ 'ਚ ਲਾਗੂ ਲਾਕਡਾਊਨ ਦਾ ਸਮਾਂ ਵੀ 3 ਮਈ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿਚ ਅੱਗੇ ਦੀ ਕੀ ਰਣਨੀਤੀ ਹੋਵੇਗੀ। ਇਸ 'ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਲਾਕਡਾਊਨ 'ਤੇ ਚਰਚਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ 'ਚ ਕਿਹਾ ਕਿ ਲਾਕਡਾਊਨ ਤੋਂ ਸਾਨੂੰ ਫਾਇਦਾ ਮਿਲਿਆ ਹੈ। ਸਮੂਹਕ ਕੋਸ਼ਿਸ਼ਾਂ ਦਾ ਅਸਰ ਹੁਣ ਨਜ਼ਰ ਆ ਰਿਹਾ ਹੈ।
ਦੇਸ਼ ਅੰਦਰ ਪਿਛਲੇ ਡੇਢ ਮਹੀਨਿਆਂ ਵਿਚ ਹਜ਼ਾਰਾਂ ਜਾਨਾਂ ਬਚ ਸਕੀਆਂ ਹਨ। ਕੋਰੋਨਾ ਦਾ ਖਤਰਾ ਦੂਰ-ਦੂਰ ਤੱਕ ਖਤਮ ਹੋਣ ਵਾਲਾ ਨਹੀਂ, ਇਸ਼ ਲਈ ਲਗਾਤਾਰ ਚੌਕਸ ਬਣੇ ਰਹਿਣਾ ਬਹੁਤ ਅਹਿਮ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਸਾਨੂੰ ਅਰਥਵਿਵਸਥਾ ਨੂੰ ਅਹਿਮੀਅਤ ਦੇਣੀ ਹੋਵੇਗੀ। ਨਾਲ-ਨਾਲ ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਜਾਰੀ ਰੱਖਣਾ ਹੋਵੇਗਾ। ਆਉਣ ਵਾਲੇ ਮਹੀਨਿਆਂ 'ਚ ਕੋਰੋਨਾ ਵਾਇਰਸ ਅਸਰ ਦਿਖਾਉਂਦਾ ਰਹੇਗਾ। ਮਾਸਕ ਜ਼ਿੰਦਗੀ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਸੂਬਿਆਂ ਦੀ ਕੋਸ਼ਿਸ਼ ਕੋਰੋਨਾ ਵਾਇਰਸ ਰੈੱਡ ਜ਼ੋਨ ਨੂੰ ਓਰੇਂਜ ਅਤੇ ਫਿਰ ਗ੍ਰੀਨ ਜ਼ੋਨ ਵਿਚ ਬਦਲਣ ਦੀ ਹੋਣੀ ਚਾਹੀਦੀ ਹੈ। ਸਾਨੂੰ ਬਹਾਦਰ ਬਣਨਾ ਹੋਵੇਗਾ ਅਤੇ ਅਜਿਹੇ ਸੁਧਾਰ ਲਿਆਉਣੇ ਹੋਣਗੇ ਜੋ ਆਮ ਲੋਕਾਂ ਦੀ ਜ਼ਿੰਦਗੀ ਨੂੰ ਛੂਹਣ।

ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਦੋ ਵਾਰ ਵੀਡੀਓ ਕਾਨਫਰੰਸਿੰਗ ਜ਼ਰੀਏ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਚੁੱਕੇ ਹਨ। ਅੱਜ ਤੀਜੀ ਬੈਠਕ ਹੈ। ਇਹ ਤੈਅ ਹੋਵੇਗਾ ਕਿ 3 ਮਈ ਤੋਂ ਬਾਅਦ ਕੀ ਰਣਨੀਤੀ ਰਹੇਗੀ। 25 ਮਾਰਚ ਤੋਂ 14 ਅਪ੍ਰੈਲ ਤੱਕ 21 ਦਿਨਾਂ ਦਾ ਲਾਕਡਾਊਨ ਲਾਗੂ ਕੀਤਾ ਗਿਆ ਸੀ। 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਨਾਂ ਸੰਬੋਧਨ ਕਰਦੇ ਹੋਏ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਸੀ।
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 27,892 ਕੇਸ ਆ ਚੁੱਕੇ ਹਨ। ਇਸ ਮਹਾਮਾਰੀ ਨਾਲ 872 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਰਾਸ਼ਟਰ 'ਚ ਕੋਰੋਨਾ ਦੀ ਵਧੇਰੇ ਮਾਰ ਝੱਲ ਰਿਹਾ ਹੈ, ਜਿੱਥੇ ਕੇਸਾਂ ਦੀ ਗਿਣਤੀ 8,068 ਤੱਕ ਪੁੱਜ ਗਈ ਹੈ। ਹੋਰ ਵੀ ਕਈ ਸੂਬਿਆਂ 'ਚ ਹਾਲਾਤ ਮਾੜੇ ਹਨ। ਕੇਸਾਂ ਦੀ ਗਿਣਤੀ ਨੂੰ ਵਧਦਿਆਂ ਦੇਖ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਲਾਕਡਾਊਨ ਨੂੰ ਵਧਾ ਦੇਣ।
ਦਿੱਲੀ ਤੋਂ ਵੱਡੀ ਖਬਰ : ਹਸਪਤਾਲ ਦੇ 32 ਸਿਹਤ ਕਰਮਚਾਰੀ ਕੋਰੋਨਾ ਪਾਜ਼ੀਟਿਵ
NEXT STORY