ਵਾਇਨਾਡ— ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸ਼ਨੀਵਾਰ ਨੂੰ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ 'ਚ ਨਜ਼ਰ ਆਏ। ਆਪਣੇ ਸੰਸਦੀ ਖੇਤਰ ਵਾਇਨਾਡ 'ਚ ਰੋਡ ਸ਼ੋਅ ਕਰਨ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ 'ਤੇ ਜ਼ੋਰਦਾਰ ਹਮਲਾ ਬੋਲਿਆ। ਰਾਹੁਲ ਨੇ ਕਿਹਾ,''ਰਾਸ਼ਟਰੀ ਪੱਧਰ 'ਤੇ ਅਸੀਂ ਜ਼ਹਿਰ ਨਾਲ ਲੜ ਰਹੇ ਹਾਂ। ਨਰਿੰਦਰ ਮੋਦੀ ਦੇਸ਼ ਨੂੰ ਵੰਡਣ ਲਈ ਨਫ਼ਰਤ ਦੇ ਜ਼ਹਿਰ ਦਾ ਇਸਤੇਮਾਲ ਕਰਦੇ ਹਨ। ਇਸ ਦੇਸ਼ ਦੇ ਲੋਕਾਂ ਨੂੰ ਵੰਡਣ ਲਈ ਇਹ ਨਫ਼ਰਤ ਅਤੇ ਗੁੱਸੇ ਦਾ ਪ੍ਰਯੋਗ ਕਰਦੇ ਹਨ। ਚੋਣਾਂ ਜਿੱਤਣ ਲਈ ਝੂਠ ਬੋਲਦੇ ਹਨ।
ਮੋਦੀ ਬੁਰੀ ਭਾਵਨਾਵਾਂ ਦਾ ਪ੍ਰਤੀਨਿਧੀਤੱਵ ਕਰਦੇ ਹਨ
ਰਾਹੁਲ ਨੇ ਕਿਹਾ ਕਿ ਪੀ.ਐੱਮ. ਨਰਿੰਦਰ ਮੋਦੀ ਦੇਸ਼ ਦੀਆਂ ਸਭ ਤੋਂ ਬੁਰੀ ਭਾਵਨਾਵਾਂ ਦਾ ਪ੍ਰਤੀਨਿਧੀਤੱਵ ਕਰਦੇ ਹਨ। ਉਹ ਗੁੱਸੇ, ਨਫ਼ਰਤ, ਅਸੁਰੱਖਿਆ ਅਤੇ ਝੂਠ ਦਾ ਪ੍ਰਤੀਨਿਧੀਤੱਵ ਕਰਦੇ ਹਨ। ਵਾਇਨਾਡ ਦੇ ਕਾਲਪੇਟਾ 'ਚ ਉਨ੍ਹਾਂ ਨੇ ਆਮ ਲੋਕਾਂ ਲਈ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰਹਿਣ ਦਾ ਵਾਅਦਾ ਕੀਤਾ। ਰਾਹੁਲ ਨੇ ਕਿਹਾ,''ਕਿਸੇ ਵੀ ਉਮਰ, ਕਿਸੇ ਵੀ ਖੇਤਰ ਅਤੇ ਕਿਸੇ ਵੀ ਵਿਚਾਰਧਾਰਾ ਦੇ ਲੋਕ ਸਾਡੇ ਨਾਲ ਕਦੇ ਵੀ ਮਿਲ ਸਕਦੇ ਹਨ।'' ਉਨ੍ਹਾਂ ਨੇ ਕਿਹਾ ਕਿ ਮੈਂ ਭਾਵੇਂ ਹੀ ਕਾਂਗਰਸ ਨਾਲ ਜੁੜਿਆ ਹੈ ਪਰ ਕਿਸੇ ਲਈ ਵੀ ਹਮੇਸ਼ਾ ਮੇਰੇ ਦਰਵਾਜ਼ੇ ਖੁੱਲ੍ਹੇ ਹਨ।''
ਸਮਰਿਤੀ ਹੱਥੋਂ ਦੇਖਣਾ ਪਿਆ ਸੀ ਹਾਰ ਦਾ ਮੂੰਹ
ਜ਼ਿਕਰਯੋਗ ਹੈ ਕਿ ਆਮ ਚੋਣਾਂ 'ਚ ਰਾਹੁਲ ਗਾਂਧੀ ਨੇ ਆਪਣੀ ਰਵਾਇਤੀ ਸੀਟ ਅਮੇਠੀ ਤੋਂ ਇਲਾਵਾ ਵਾਇਨਾਡ ਤੋਂ ਵੀ ਚੋਣ ਲੜੀ ਸੀ। ਅਮੇਠੀ 'ਚ ਉਨ੍ਹਾਂ ਨੂੰ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੇ ਹੱਥੋਂ ਹਾਰਨਾ ਪਿਆ ਸੀ, ਜਦੋਂ ਕਿ ਕੇਰਲ ਦੀ ਵਾਇਨਾਡ ਸੀਟ ਤੋਂ ਉਹ ਜਿੱਤ ਗਏ। ਉਹ ਫਿਲਹਾਲ ਵਾਇਨਾਡ ਦੇ ਵੋਟਰਾਂ ਨੂੰ ਜਿੱਤ ਲਈ ਧੰਨਵਾਦ ਦੇਣ ਪੁੱਜੇ ਹਨ।
ਹਰਿਆਣਾ 'ਚ ਨੂੰਹ ਨੇ ਬੇਰਹਿਮੀ ਨਾਲ ਸੱਸ ਨੂੰ ਕੁੱਟਿਆ, ਵੀਡੀਓ ਵਾਇਰਲ
NEXT STORY