ਚੰਡੀਗੜ੍ਹ—ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਬਜ਼ੁਰਗ ਔਰਤ ਨੂੰ ਉਸ ਦੀ ਨੂੰਹ ਬੇਰਹਿਮੀ ਨਾਲ ਕੁੱਟ ਰਹੀ। ਵੀਡੀਓ ਦੇਖ ਕੇ ਮਹਿਲਾ ਕਮਿਸ਼ਨ ਸਰਗਰਮ ਹੋ ਗਿਆ ਅਤੇ ਜ਼ਿਲਾ ਪੁਲਸ ਇੰਸਪੈਕਟਰ ਨੂੰ ਤਰੁੰਤ ਕਾਰਵਾਈ ਕਰਨ ਲਈ ਕਿਹਾ। ਦਰਅਸਲ ਇਹ ਮਾਮਲਾ ਨਾਰਨੌਲ ਦੇ ਨਿਵਾਜਨਗਰ ਦਾ ਹੈ, ਜਿੱਥੇ ਇੱਕ ਬਜ਼ੁਰਗ ਔਰਤ ਵਿਹੜੇ 'ਚ ਮੰਜੇ 'ਤੇ ਪਈ ਹੋਈ ਹੈ ਅਤੇ ਉਸ ਦੀ ਨੂੰਹ ਬੇਰਹਿਮੀ ਨਾਲ ਕੁੱਟ ਰਹੀ ਹੈ, ਜਿਸ ਸਮੇਂ ਨੂੰਹ ਆਪਣੀ ਸੱਸ ਨੂੰ ਬੇਰਹਿਮੀ ਨਾਲ ਕੁੱਟ ਰਹੀ ਸੀ ਤਾਂ ਉਸ ਸਮੇਂ ਇੱਕ ਸ਼ਖਸ ਨੇ ਆਪਣੇ ਮੋਬਾਇਲ 'ਚ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਇਸ ਮਾਮਲੇ 'ਚ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਬਜ਼ੁਰਗ ਔਰਤ ਨਾਲ ਗੱਲਬਾਤ ਕੀਤੀ। ਘਟਨਾ ਤੋਂ ਬਾਅਦ ਬਜ਼ੁਰਗ ਔਰਤ ਘਬਰਾਈ ਹੋਈ ਹੈ ਅਤੇ ਲੋਕਾਂ ਸਾਹਮਣੇ ਠੀਕ ਤਰ੍ਹਾਂ ਬੋਲ ਵੀ ਨਹੀਂ ਰਹੀ ਹੈ। ਦੋਸ਼ੀ ਔਰਤ ਦੇ ਬੇਟੇ ਵਿਪੁਲ ਨੇ ਦੱਸਿਆ ਹੈ ਕਿ ਮੇਰੀ ਮਾਂ ਨੇ ਦਾਦੀ ਨੂੰ ਕੁੱਟਿਆ ਸੀ। ਵਿਪੁਲ ਨੇ ਇਹ ਵੀ ਕਿਹਾ ਹੈ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ।
ਪੁਲਸ ਨੇ ਦੱਸਿਆ ਹੈ, ''ਅਸੀਂ ਬਜ਼ੁਰਗ ਔਰਤ ਦੀ ਮੈਡੀਕਲ ਜਾਂਚ ਕਰਵਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਉੱਥੇ ਲੈ ਕੇ ਜਾਵਾਂਗੇ, ਜਿੱਥੇ ਉਹ ਜਾਣਾ ਚਾਹੁੰਦੀ ਹੈ। ਇਸ ਮਾਮਲੇ 'ਚ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ''
ਡਰੋਨ ਰਾਹੀਂ ਪਹਾੜੀ ਇਲਾਕੇ ਤੋਂ ਹਸਪਤਾਲ ਤੱਕ ਪਹੁੰਚਾਇਆ ਬਲੱਡ ਸੈਂਪਲ
NEXT STORY