ਪੁਣੇ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪੁਣੇ 'ਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਹੀ ਉਨ੍ਹਾਂ ਦੇ ਪ੍ਰਤੀ ਗੁੱਸੇ ਦੀ ਭਾਵਨਾ ਰੱਖਦੇ ਹੋਣ ਪਰ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ। ਰਾਹੁਲ ਨੇ ਕਿਹਾ ਕਿ ਮੈਂ ਪੀ.ਐੱਮ. ਮੋਦੀ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਰੱਖਦਾ ਹਾਂ ਪਰ ਉਹ ਮੇਰੇ ਪ੍ਰਤੀ ਗੁੱਸਾ ਰੱਖਦੇ ਹਨ। ਰਾਹੁਲ ਨੇ ਇੰਨਾ ਬੋਲਦੇ ਹੀ ਵਿਦਿਆਰਥੀਆਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਰਾਹੁਲ ਮੁਸਕੁਰਾਉਂਦੇ ਰਹੇ।
60 ਸਾਲ ਬਾਅਦ ਨੇਤਾ ਹੋਣ ਰਿਟਾਇਰ
ਰਾਹੁਲ ਨੇ ਕਿਹਾ,''22 ਲੱਖ ਸਰਕਾਰੀ ਅਹੁਦੇ ਖਾਲੀ ਹਨ। ਸਾਨੂੰ ਸਿੱਖਿਆ ਅਤੇ ਸਿਹਤ ਸੇਵਾ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦੀ ਲੋੜ ਹੈ ਅਤੇ ਇਹ ਖਾਲੀ ਅਹੁਦਿਆਂ ਨੂੰ ਭਰਨ ਨਾਲ ਪੂਰਾ ਹੋਵੇਗਾ। ਜਦੋਂ ਅਸੀਂ ਸੱਤਾ 'ਚ ਆਵਾਂਗੇ ਤਾਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦਾ 33 ਫੀਸਦੀ ਹਿੱਸਾ ਔਰਤਾਂ ਲਈ ਰਾਖਵਾਂ ਹੋਵੇਗਾ। ਰਾਸ਼ਟਰੀ ਪੱਧਰ 'ਤੇ ਸਾਰੀਆਂ ਨੌਕਰੀਆਂ ਦਾ 33 ਫੀਸਦੀ ਹਿੱਸਾ ਔਰਤਾਂ ਲਈ ਰਾਖਵਾਂ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਰਾਜਨੇਤਾਵਾਂ ਲਈ ਰਿਟਾਇਰਮੈਂਟ ਦੀ ਉਮਰ ਹੋਣੀ ਚਾਹੀਦੀ ਹੈ। 60 ਸਾਲ ਬਾਅਦ ਨੇਤਾਵਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ।
ਮੈਂ ਝੂਠੇ ਵਾਅਦੇ ਨਹੀਂ ਕਰਦਾ
ਵਿਦਿਆਰਥੀਆਂ ਨਾਲ ਸਵਾਲ-ਜਵਾਬ 'ਚ ਰਾਹੁਲ ਨੇ ਕਈ ਮੁੱਦਿਆਂ'ਤੇ ਆਪਣੀ ਰਾਏ ਰੱਖੀ। ਉਨ੍ਹਾਂ ਨੇ ਕਿਹਾ,''ਮੈਂ ਝੂਠੇ ਵਾਅਦੇ ਨਹੀਂ ਕਰਦਾ। ਮੈਂ ਸੱਚ ਬੋਲਦਾ ਹਾਂ। ਮੈਂ ਖੋਖਲੇ ਵਾਅਦੇ ਕਰਨਾ ਪਸੰਦ ਨਹੀਂ ਕਰਦਾ। ਕਈ ਵਾਰ ਜਦੋਂ ਮੈਂ ਸੱਚ ਬੋਲਦਾ ਹਾਂ ਤਾਂ ਉਹ ਬਹੁਤ ਰੋਮਾਂਚਕ ਨਹੀਂ ਲੱਗਦਾ ਹੈ। ਜੇਕਰ ਮੈਂ ਕਹਿੰਦਾ ਹਾਂ ਕਿ ਅਸੀਂ 5 ਕਰੋੜ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਦੇਵਾਂਗਾ, ਇਹ ਹੋਵੇਗਾ। ਇਸ ਲਈ ਨਾ ਤਾਂ ਮੱਧਮ ਵਰਗ 'ਤੇ ਭਾਰ ਪਾਇਆ ਜਾਵੇਗਾ ਅਤੇ ਨਾ ਇਨਕਮ ਟੈਕਸ ਵਧਾਇਆ ਜਾਵੇਗਾ।''
ਏਅਰ ਸਟਰਾਈਕ 'ਤੇ ਸਿਆਸੀਕਰਨ ਵਿਰੁੱਧ
ਪਾਕਿਸਤਾਨ 'ਚ ਏਅਰ ਸਟਰਾਈਕ ਦੇ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਏਅਰ ਸਟਰਾਈਕ ਨੂੰ ਏਅਰਫੋਰਸ ਨੇ ਅੰਜਾਮ ਦਿੱਤਾ ਸੀ ਅਤੇ ਉਸ ਨੂੰ ਅਤੇ ਪਾਇਲਟ ਨੂੰ ਇਸ ਦਾ ਪੂਰਾ ਕ੍ਰੇਡਿਟ ਮਿਲਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਮੈਂ ਇਸ ਲਈ ਸਿਆਸੀਕਰਨ ਦੇ ਵਿਰੁੱਧ ਹਾਂ। ਇਸ ਨੂੰ ਮੈਂ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੁੰਦਾ ਹਾਂ। ਮੋਦੀ ਜੀ ਨੇ ਇਸ ਨੂੰ ਸਿਆਸੀ ਰੰਗ ਦਿੱਤਾ।''
ਚੰਬਾ ਦੇ ਕਈ ਪਿੰਡਾਂ 'ਚ 10 ਮਹੀਨਿਆਂ ਤੋਂ HRTC ਬੱਸ ਸਰਵਿਸ ਠੱਪ
NEXT STORY