ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿੰਨਰ ਕੈਲਾਸ਼ ਯਾਤਰਾ-2026 ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਯਾਤਰਾ ਮਾਰਗ ’ਤੇ ਗਲੇਸ਼ੀਅਰ, ਜ਼ਮੀਨ ਖਿਸਕਣ, ਅਸਥਿਰ ਚੱਟਾਨਾਂ ਅਤੇ ਹੋਰ ਕੁਦਰਤੀ ਖ਼ਤਰਿਆਂ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਲਿਆ ਗਿਆ ਹੈ।
ਐੱਸ. ਡੀ. ਐੱਮ. ਕਲਪਾ ਅਤੇ ਕਿੰਨਰ ਕੈਲਾਸ਼ ਯਾਤਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ ਭਾਰਦਵਾਜ ਨੇ ਦੱਸਿਆ ਕਿ 12 ਜੂਨ 2026 ਨੂੰ ਮਾਲ ਮੰਤਰੀ ਜਗਤ ਸਿੰਘ ਨੇਗੀ ਦੀ ਪ੍ਰਧਾਨਗੀ ’ਚ ਹੋਈ ਉੱਚ ਪੱਧਰੀ ਬੈਠਕ ’ਚ ਕਿੰਨਰ ਕੈਲਾਸ਼ ਯਾਤਰਾ 1 ਜੁਲਾਈ ਤੋਂ 30 ਜੁਲਾਈ 2026 ਤੱਕ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
Pan Card ਸਬੰਧੀ ਨਵੀਂ ਚਿਤਾਵਨੀ ਜਾਰੀ! ਇਨ੍ਹਾਂ 5 ਕੰਮਾਂ ਲਈ ਬੇਹੱਦ ਜ਼ਰੂਰੀ ਨਹੀਂ ਤਾਂ...
NEXT STORY