ਨਵੀਂ ਦਿੱਲੀ- ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਬੁੱਧਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਜੀ-7 ਦੇਸ਼ਾਂ ਦੀ ਬੈਠਕ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪੀ.ਐੱਮ.ਮੋਦੀ ਨੇ ਸ਼੍ਰੀ ਜਾਨਸਨ ਨਾਲ ਹਾਲ ਹੀ 'ਚ ਟੈਲੀਫੋਨ 'ਤੇ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਕੋਵਿਡ ਮਹਾਮਾਰੀ ਦੇ ਬਾਅਦ ਦੀ ਸਥਿਤੀ 'ਚ ਭਾਰਤ-ਬ੍ਰਿਟੇਨ ਹਿੱਸੇਦਾਰੀ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਸਿੱਖਿਆ, ਊਰਜਾ, ਜਲਵਾਯੂ ਪਰਿਵਰਤਨ ਅਤੇ ਸਿਹਤ ਦੇ ਖੇਤਰ 'ਚ ਦੋ-ਪੱਖੀ ਸੰਬੰਧਾਂ ਨੂੰ ਪੂਰੀ ਸਮਰੱਥਾ ਅਤੇ ਸੰਭਾਵਨਾਵਾਂ ਦਾ ਲਾਭ ਚੁੱਕਣ ਲਈ ਰੋਡ ਮੈਪ ਬਣਾਉਣ ਦੀ ਗੱਲ ਕਹੀ।
ਸ਼੍ਰੀ ਰਾਬ ਨੇ ਸ਼੍ਰੀ ਜਾਨਸਨ ਵਲੋਂ ਪ੍ਰਧਾਨ ਮੰਤਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹਾਲ ਹੀ 'ਚ ਬ੍ਰਿਟੇਨ ਨੂੰ ਸਹਿ-ਮੇਜ਼ਬਾਨੀ 'ਚ ਹੋਏ ਜਲਵਾਯੂ ਸੰਮੇਲਨ 'ਚ ਹਿੱਸਾ ਲੈਣ ਲਈ ਉਨ੍ਹਾਂ ਦੇ ਪ੍ਰਤੀ ਆਭਾਰ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਸਰਕਾਰ ਦੀ ਸਾਂਝੇ ਮੁੱਲਾਂ ਅਤੇ ਹਿੱਤਾਂ ਦੇ ਆਧਾਰ 'ਤੇ ਭਾਰਤ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਪਹਿਲ ਹੈ, ਜਿਸ ਨਾਲ ਕਿ ਸਾਂਝੀ ਗਲੋਬਲ ਚੁਣੌਤੀਆਂ ਦਾ ਮਿਲ ਕੇ ਮੁਕਾਬਲਾ ਕੀਤਾ ਜਾ ਸਕੇ। ਬ੍ਰਿਟਿਸ਼ ਵਿਦੇਸ਼ ਮੰਤਰੀ ਨੇ ਸ਼੍ਰੀ ਮੋਦੀ ਨੂੰ ਜਾਨਸਨ ਵਲੋਂ ਜੀ-7 ਦੇਸ਼ਾਂ ਦੀ ਬੈਠਕ 'ਚ ਸ਼ਾਮਲ ਹੋਣ ਦਾ ਸੱਦਾਵੀ ਦਿੱਤਾ। ਇਹ ਬੈਠਕ ਅਗਲੇ ਸਾਲ 2021 'ਚ ਬ੍ਰਿਟੇਨ ਦੀ ਪ੍ਰਧਾਨਗੀ 'ਚ ਹੋਵੇਗੀ। ਮੋਦੀ ਨੇ ਸੱਦਾ ਸਵੀਕਾਰ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।ਮੋਦੀ ਨੇ ਕਿਹਾ ਕਿ ਉਹ ਅਗਲੇ ਮਹੀਨੇ ਦੇਸ਼ ਦੇ 72ਵੇਂ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀ ਜਾਨਸਨ ਦਾ ਸਵਾਗਤ ਕਰਨ ਨੂੰ ਉਤਸੁਕ ਹਨ।
19 ਦਸੰਬਰ ਤੋਂ ਬਾਅਦ ਹਿਮਾਚਲ 'ਚ ਕਦੇ ਹੀ ਲੱਗ ਸਕਦੀ ਹੈ ਚੋਣ ਜ਼ਾਬਤਾ : ਜੈਰਾਮ ਠਾਕੁਰ
NEXT STORY