ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਭਾਵ 14 ਅਪ੍ਰੈਲ ਨੂੰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਜਾਣਕਾਰੀ ਪੀ. ਐੱਮ. ਓ. ਦਫਤਰ ਵਲੋਂ ਦਿੱਤੀ ਗਈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਇਸ ਜਾਣਕਾਰੀ ਦਿੱਤੀ। ਮੋਦੀ ਦਾ ਦੇਸ਼ ਦੇ ਨਾਂ ਸੰਬੋਧਿਤ 'ਚ ਲਾਕਡਾਊਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਦੱਸ ਦੇਈਏ ਕਿ ਕੱਲ ਤੋਂ ਲਾਕਡਾਊਨ ਦਾ ਸਮਾਂ ਖਤਮ ਹੋ ਰਿਹਾ ਹੈ, ਜੋ ਕਿ 21 ਦਿਨਾਂ ਦਾ ਸੀ। ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਨੂੰ ਲੈ ਕੇ ਇਹ ਲਾਕਡਾਊਨ ਜਾਰੀ ਕੀਤਾ ਗਿਆ ਸੀ। ਕੱਲ ਲਾਕਡਾਊਨ ਵਧੇਗਾ ਜਾਂ ਜਨਤਾ ਨੂੰ ਛੂਟ ਮਿਲੇਗੀ? ਇਸ 'ਤੇ ਪ੍ਰਧਾਨ ਮੰਤਰੀ ਫੈਸਲਾ ਲੈਣਗੇ। ਸੂਤਰਾਂ ਮੁਤਾਬਕ ਲਾਕਡਾਊਨ ਵਧਣ ਦੇ ਆਸਾਰ ਹਨ। 25 ਮਾਰਚ ਤੋਂ ਲਾਇਆ ਗਿਆ ਲਾਕਡਾਊਨ 14 ਅਪ੍ਰੈਲ ਯਾਨੀ ਕਿ ਕੱਲ ਖਤਮ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤਕ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵਧ ਕੇ 9,152 ਹੋ ਗਈ ਹੈ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 308 'ਤੇ ਪਹੁੰਚ ਗਈ ਹੈ। ਹੁਣ ਤਕ 856 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਜਿਸ ਤਰ੍ਹਾਂ ਇਹ ਵਾਇਰਸ ਫੈਲ ਰਿਹਾ ਹੈ, ਉਸ ਤੋਂ ਤਾਂ ਲੱਗਦਾ ਹੈ ਕਿ ਲਾਕਡਾਊਨ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨੀਂ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਅਤੇ ਲਾਕਡਾਊਨ ਨੂੰ ਲੈ ਕੇ ਚਰਚਾ ਕੀਤੀ ਗਈ ਸੀ, ਜਿਸ 'ਚ ਜ਼ਿਆਦਾਤਰ ਸੂਬਿਆਂ ਨੇ ਲਾਕਾਡਊਨ ਵਧਾਉਣ ਦਾ ਸੁਝਾਅ ਦਿੱਤਾ। ਦੱਸ ਦੇਈਏ ਕਿ ਓਡੀਸ਼ਾ, ਮਹਾਰਾਸ਼ਟਰ, ਪੰਜਾਬ ਪਹਿਲਾਂ ਤੋਂ ਹੀ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ ਵਧਾ ਚੁੱਕਾ ਹੈ।
ਇਨ੍ਹਾਂ ਬੇਜ਼ੁਬਾਨਾਂ ਤੋਂ ਹੀ ਸਮਝ ਲਓ 'ਸੋਸ਼ਲ ਡਿਸਟੈਂਸਿੰਗ' ਦਾ ਸਹੀ ਮਤਬਲ, ਵੀਡੀਓ ਵਾਇਰਲ
NEXT STORY