ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕੇਰਲ ਤੋਂ ਲਾਪਤਾ ਹੋਏ 21 ਲੋਕਾਂ ਦਾ ਸਕੈਚ ਜਾਰੀ ਕੀਤਾ ਹੈ ਜੋ ਪਿਛਲੇ ਇਕ ਸਾਲ ਤੋਂ ਗਾਇਬ ਸਨ। ਇਨ੍ਹਾਂ ਸਾਰੇ ਲਾਪਤਾ ਵਿਅਕਤੀਆਂ ਦਾ ਇਸਲਾਮਿਕ ਸਟੇਟ ਨਾਲ ਜੁੜਨ ਦਾ ਦਾਅਵਾ ਕੀਤਾ ਗਿਆ ਹੈ। ਐੱਨ. ਆਈ. ਏ. ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਲਾਪਤਾ ਵਿਅਕਤੀ ਆਈ. ਏ. ਐੱਸ. ਦੇ ਸੰਪਰਕ 'ਚ ਹਨ ਅਤੇ ਸਾਰਿਆਂ ਨੇ ਆਪਣਾ ਧਰਮ ਬਦਲ ਕੇ ਇਸਲਾਮ ਕਬੂਲ ਕਰ ਲਿਆ ਹੈ।
ਐੱਨ. ਆਈ. ਏ. ਸਾਰੇ ਲਾਪਤਾ ਵਿਅਕਤੀਆਂ ਦੀ ਜਾਂਚ ਕਰ ਰਹੀ ਹੈ। ਐੱਨ. ਆਈ. ਏ. ਵਲੋਂ ਜਾਰੀ ਕੀਤੇ ਗਏ ਸਕੈਚ 'ਚ ਜਿਨ੍ਹਾਂ ਲੋਕਾਂ ਦੇ ਬਾਰੇ 'ਚ ਆਈ. ਏ. ਐੱਸ. ਨਾਲ ਜੁੜੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ ਦੇ ਸਕੈਚ ਹੇਠਾਂ ਲਾਲ ਨਿਸ਼ਾਨ ਲਗਾਇਆ ਗਿਆ ਹੈ, ਨਾਲ ਹੀ ਨੋਟਿਸ ਦੇ ਜ਼ਰੀਏ ਇਨ੍ਹਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਲਾਪਤਾ ਹੋਏ 21 ਲੋਕਾਂ 'ਚ 6 ਮਹਿਲਾਵਾਂ ਵੀ ਹਨ। ਇਨ੍ਹਾਂ ਸਾਰਿਆਂ 'ਚੋਂ 14 ਲੋਕਾਂ ਦੀ ਉਮਰ 26 ਸਾਲ ਤੋਂ ਘੱਟ ਹੈ।
ਛੋਟੇ-ਛੋਟੇ ਸਮੂਹ 'ਚ ਕੇਰਲ ਤੋਂ ਬਾਹਰ ਭੇਜੇ ਗਏ ਲੋਕ
ਇਸ ਸਮੂਹ ਨੇ ਸਾਰੇ ਵਿਅਕਤੀਆਂ ਨੂੰ ਦੇਸ਼ ਤੋਂ ਬਾਹਰ ਲਿਜਾਣ ਲਈ ਛੋਟੇ-ਛੋਟੇ ਸਮੂਹਾਂ 'ਚ ਵੰਡ ਦਿੱਤਾ ਸੀ। ਪਹਿਲਾਂ ਦੋ ਲੋਕਾਂ ਨੂੰ ਬੈਂਗਲੁਰੂ ਤੋਂ ਕੁਵੈਤ ਲਿਜਾਇਆ ਗਿਆ, ਜਦਕਿ ਦੂਜੇ ਬੈਚ ਦੇ ਤਿੰਨ ਲੋਕਾਂ ਨੂੰ 31 ਮਈ ਨੂੰ ਮੁੰਬਈ ਤੋਂ ਮਾਸਕਟ ਲਿਜਾਇਆ ਗਿਆ। ਇਸ ਤਰ੍ਹਾਂ ਤੀਜੇ ਨੰਬਰ ਦੇ ਬੈਚ 'ਚ 3 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜੋ 2 ਜੂਨ ਨੂੰ ਮੁੰਬਈ-ਦੁਬਈ ਦੀ ਉਡਾਨ ਭਰ ਚੁਕਿਆ ਸੀ।
ਜਾਧਵ 'ਤੇ ਬਿਆਨਬਾਜ਼ੀ ਕਰ ਬੁਰੇ ਫਸੇ ਨਰੇਸ਼ ਅਗਰਵਾਲ
NEXT STORY