ਨਵੀਂ ਦਿੱਲੀ— ਆਉਣ ਵਾਲੀ 17 ਜੂਨ ਤੋਂ ਸ਼ੁਰੂ ਹੋ ਰਹੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ 'ਚ ਕੇਂਦਰ ਸਰਕਾਰ ਉਹ ਅਹਿਮ ਬਿੱਲ ਫਿਰ ਤੋਂ ਪੇਸ਼ ਕਰਨ ਦੀ ਤਿਆਰੀ 'ਚ ਹਾਂ, ਜਿਸ ਦਾ ਮਕਸਦ ਮੈਡੀਕਲ ਸਿੱਖਿਆ ਖੇਤਰ 'ਚ ਵੱਡੇ ਪੈਮਾਨੇ 'ਤੇ ਸੁਧਾਰ ਕਰਨਾ ਹੈ। ਦਸੰਬਰ 2017 'ਚ ਪੇਸ਼ ਕੀਤਾ ਗਿਆ ਰਾਸ਼ਟਰੀ ਮੈਡੀਕਲ ਕਮਿਸ਼ਨਰ (ਐੱਨ.ਐੱਮ.ਸੀ.) ਬਿੱਲ 16ਵੀਂ ਲੋਕ ਸਭਾ ਭੰਗ ਹੋਣ ਦੇ ਨਾਲ ਹੀ ਬੇਅਸਰ ਹੋ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੁਣ ਕੇਂਦਰੀ ਸਿਹਤ ਮੰਤਰਾਲੇ ਨੂੰ ਫਿਰ ਤੋਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ ਅਤੇ ਇਸ ਲਈ ਬਿੱਲ ਦਾ ਇਕ ਨਵਾਂ ਮਸੌਦਾ ਜਲਦ ਹੀ ਕੈਬਨਿਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ,''ਐੱਨ.ਐੱਮ.ਸੀ. ਬਿੱਲ ਦੇ ਮਸੌਦੇ ਨੂੰ ਕਾਨੂੰਨ ਮੰਤਰਾਲੇ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।'' ਸਾਲ 2017 'ਚ ਸੰਸਦ ਦੇ ਹੇਠਲੇ ਸਦਨ 'ਚ ਇਹ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਨੂੰ ਵਿਭਾਗ ਨਾਲ ਸੰਬੰਧਤ ਸੰਸਦ ਦੀ ਸਥਾਈ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਮੈਡੀਕ ਲ ਬਿਰਾਦਰੀ ਵਲੋਂ ਵੱਡੇ ਪੈਮਾਨੇ 'ਤੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬਿੱਲ ਨੂੰ ਸਥਾਈ ਕਮੇਟੀ ਕੋਲ ਭੇਜਿਆ ਗਿਆ। ਇਹ ਬਿੱਲ ਕਾਨੂੰਨ ਬਣਨ 'ਤੇ ਮੈਡੀਕਲ ਕਾਊਂਸਿਲ ਆਫ ਇੰਡੀਆ (ਐੱਮ.ਸੀ.ਆਈ.) ਕਾਨੂੰਨ 1956 ਦੀ ਜਗ੍ਹਾ ਲੈ ਲਵੇਗਾ। ਇਸ ਬਿੱਲ 'ਚ 'ਬਰਿੱਜ ਕੋਰਸ' ਦਾ ਇਕ ਵਿਵਾਦਪੂਰਨ ਪ੍ਰਬੰਧ ਵੀ ਸ਼ਾਮਲ ਕੀਤਾ ਗਿਆ ਸੀ, ਜਿਸ ਰਾਹੀਂ ਵਿਕਲਪਕ ਡਾਕਟਰੀ ਪ੍ਰਣਾਲੀਆਂ (ਆਊਸ਼) ਦੀ ਪ੍ਰੈਕਟਿਸ ਕਰਨ ਵਾਲਿਆਂ ਨੂੰ ਏਥੋਪੈਥੀ ਦੀ ਪ੍ਰੈਕਟਿਸ ਕਰਨ ਦੀ ਛੋਟ ਹੁੰਦੀ।
ਸੰਸਦੀ ਕਮੇਟੀ ਨੇ ਮਾਰਚ 2018 'ਚ ਆਪਣੀਆਂ ਸਿਫ਼ਾਰਿਸ਼ਾਂ ਦਿੱਤੀਆਂ ਸਨ, ਜਿਸ ਤੋਂ ਬਾਅਦ ਸਿਹਤ ਮੰਤਰਾਲੇ ਨੇ ਵਿਵਾਦਪੂਰਨ ਪ੍ਰਬੰਧ ਹਟਾ ਦਿੱਤਾ ਅਤੇ ਲੋਕ ਸਭਾ 'ਚ ਅਧਿਕਾਰਤ ਸੋਧ ਪੇਸ਼ ਕਰਨ ਤੋਂ ਪਹਿਲਾਂ ਕਮੇਟੀ ਵਲੋਂ ਸੁਝਾਈਆਂ ਗਈਆਂ ਕੁਝ ਹੋਰ ਤਬਦੀਲੀਆਂ ਵੀ ਕੀਤੀਆਂ। ਅਧਿਕਾਰੀ ਨੇ ਕਿਹਾ,''ਅਧਿਕਾਰਤ ਸੋਧਾਂ ਨੂੰ ਕੈਬਨਿਟ ਵਲੋਂ ਮਨਜ਼ੂਰੀ ਦਿੱਤੀ ਗਈ ਅਤੇ ਵੱਖ ਤੋਂ ਲੋਕ ਸਭਾ 'ਚ ਪੇਸ਼ ਕੀਤਾ ਗਿਆ। ਹੁਣ ਐੱਨ.ਐੱਮ.ਸੀ. ਬਿੱਲ ਦੇ ਮਸੌਦੇ ਨੂੰ ਫਿਰ ਤੋਂ ਤਿਆਰ ਕੀਤਾ ਗਿਆ ਹੈ ਅਤੇ ਸੰਸਦੀ ਕਮੇਟੀ ਵਲੋਂ ਸੁਝਾਏ ਗਏ ਸੋਧਾਂ ਨੂੰ ਸ਼ਾਮਲ ਕੀਤਾ ਗਿਆ ਹੈ। ਬਿੱਲ ਦਾ ਮਸੌਦਾ ਜਲਦ ਹੀ ਕੈਬਨਿਟ ਨੂੰ ਭੇਜਿਆ ਜਾਵੇਗਾ।'' ਇਸ ਦੌਰਾਨ ਐੱਮ.ਸੀ.ਆਈ. ਦੇ ਚੋਣ ਬਾਡੀ ਦਾ ਕਾਰਜਕਾਲ ਪੂਰਾ ਹੋਣ ਦੇ ਕਰੀਬ ਆਉਣ 'ਤੇ ਕੇਂਦਰ ਨੇ ਸੀਨੀਅਰ ਸੰਸਥਾ ਨੂੰ ਭੰਗ ਕਰ ਦਿੱਤਾ ਅਤੇ ਪਿਛਲੇ ਸਾਲ ਸਤੰਬਰ 'ਚ ਆਰਡੀਨੈਂਸ ਜਾਰੀ ਕਰ ਕੇ 7 ਮੈਂਬਰੀ ਬੋਰਡ ਆਫ ਗਵਰਨਰ (ਬੀ.ਓ.ਜੀ.) ਨੂੰ ਨਿਯੁਕਤ ਕੀਤਾ ਤਾਂ ਕਿ ਘਪਲੇ ਦੇ ਦਾਗ਼ ਨਾਲ ਘਿਰੇ ਮੈਡੀਕਲ ਸਿੱਖਿਆ ਖੇਤਰ ਦੀ ਨਿਯਾਮਕ ਸੰਸਥਾ ਨੂੰ ਸੰਚਾਲਤ ਕੀਤਾ ਜਾ ਸਕੇ। ਅਧਿਕਾਰੀ ਨੇ ਕਿਹਾ ਕਿ ਸਿਹਤ ਮੰਤਰਾਲੇ ਆਰਡੀਨੈਂਸ ਦੀ ਜਗ੍ਹਾ ਲੈਣ ਲਈ ਹੁਣ ਤੱਕ ਇਕ ਬਿੱਲ ਪੇਸ਼ ਕਰੇਗਾ ਤਾਂ ਕਿ ਬੀ.ਓ.ਜੀ. ਆਪਣਾ ਕੰਮਕਾਜ ਜਾਰੀ ਰੱਖ ਸਕੇ।
ਵਧਦੀਆਂ ਅਪਰਾਧਕ ਘਟਨਾਵਾਂ 'ਤੇ ਬੋਲੇ ਸਾਬਕਾ ਕਾਂਗਰਸੀ ਵਿਧਾਇਕ- 'ਹੁਣ ਕਿੱਥੇ ਹੈ ਚੌਕੀਦਾਰ'
NEXT STORY