ਸ਼ਿਮਲਾ- ਹਾਲ ਹੀ 'ਚ ਸੰਪੰਨ ਹੋਏ ਨਰਾਤਿਆਂ ਦੇ ਉਤਸਵ ਦੌਰਾਨ ਹਿਮਾਚਲ ਪ੍ਰਦੇਸ਼ 'ਚ 18.85 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ਼ਕਤੀਪੀਠਾਂ ਦੇ ਦਰਸ਼ਨ ਕੀਤੇ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਸਭ ਤੋਂ ਵੱਧ 7.82 ਲੱਖ ਸ਼ਰਧਾਲੂਆਂ ਨੇ ਕਾਂਗੜਾ ਜ਼ਿਲ੍ਹੇ ਦੇ ਜਵਾਲਾ ਜੀ ਮੰਦਰ 'ਚ ਦਰਸ਼ਨ ਕੀਤੇ। ਇਸ ਤੋਂ ਬਾਅਦ ਸਿਰਮੌਰ 'ਚ ਮਾਤਾ ਬਾਲਾ ਸੁੰਦਰੀ ਮੰਦਰ (3.42 ਲੱਖ), ਬਿਲਾਸਪੁਰ 'ਚ ਨੈਨਾ ਦੇਵੀ ਮੰਦਰ (3.20 ਲੱਖ), ਕਾਂਗੜਾ 'ਚ ਬਗਲਾਮੁਖੀ ਮੰਦਰ (1.30 ਲੱਖ), ਊਨਾ 'ਚ ਚਿੰਤਪੂਰਨੀ ਮੰਦਰ (1.23 ਲੱਖ), ਕਾਂਗੜਾ 'ਚ ਬ੍ਰਜੇਸ਼ਵਰੀ ਦੇਵੀ ਮੰਦਰ (96,850) ਅਤੇ ਚਾਮੁੰਡਾ ਦੇਵੀ ਮੰਦਰ (89,000) 'ਚ ਸ਼ਰਧਾਲੂਆਂ ਨੇ ਮੱਥਾ ਟੇਕਿਆ।
ਇੱਥੇ ਪੁਲਸ ਹੈੱਡਕੁਆਰਟਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਆਵਾਜਾਈ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਮਿਆਦ ਦੌਰਾਨ 15,481 ਭਾਰੀ ਮੋਟਰ ਵਾਹਨ, 66,996 ਹਲਕੇ ਮੋਟਰ ਵਾਹਨ ਅਤੇ 55,718 ਦੋਪਹੀਆ ਵਾਹਨਾਂ ਨੇ ਇਨ੍ਹਾਂ ਸ਼ਹਿਰਾਂ 'ਚ ਪ੍ਰਵੇਸ਼ ਕੀਤਾ। ਹਿੰਦੂ ਕਲੰਡਰ ਅਨੁਸਾਰ, ਨਰਾਤੇ ਉਤਸਵ 30 ਮਾਰਚ ਤੋਂ 6 ਅਪ੍ਰੈਲ ਤੱਕ ਮਨਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਕਿਤੇ ਨਹੀਂ ਦੇਣੀ ਪਵੇਗੀ 'ਆਧਾਰ' ਕਾਰਡ ਦੀ ਫੋਟੋ ਕਾਪੀ, ਲਾਂਚ ਹੋ ਗਈ ਨਵੀਂ APP
NEXT STORY