ਮੁੰਬਈ (ਅਨਸ) - ਮੁੰਬਈ ਦੇ ਪਾਲਘਰ ਜ਼ਿਲੇ ਵਿਚ ਭਾਰਤੀ ਸਮੁੰਦਰੀ ਫੌਜ ਦੇ ਇਕ ਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਉਸ ਨੂੰ ਜਿਉਂਦਾ ਸਾੜਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਤੋਂ ਸੜ ਚੁੱਕੇ ਸਮੁੰਦਰੀ ਫੌਜ ਦੇ ਸੇਲਰ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ ਕੁਮਾਰ ਵਜੋਂ ਹੋਈ ਹੈ। ਉਸ ਦੀ ਪੋਸਟਿੰਗ ਕੋਇੰਬਟੂਰ ਵਿਚ ਸੀ। ਪਾਲਘਰ ਦੇ ਜੰਗਲ ਵਿਚ 5 ਫਰਵਰੀ ਨੂੰ ਸੂਰਜ ਨੂੰ ਪੂਰੀ ਤਰ੍ਹਾਂ ਸੱੜ ਚੁੱਕੀ ਹਾਲਾਤ ਵਿਚ ਪਿੰਡ ਵਾਸੀਆਂ ਨੇ ਵੇਖਿਆ ਸੀ। ਉਨ੍ਹਾਂ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੂਰਜ ਨੇ ਮਰਨ ਤੋਂ ਪਹਿਲਾਂ ਦੱਸਿਆ ਸੀ ਕਿ ਉਹ ਸਮੁੰਦਰੀ ਫੌਜ ਵਿਚ ਲੀਡਿੰਗ ਸੀ-ਮੈਨ ਸੀ ਅਤੇ ਝਾਰਖੰਡ ਵਿਚ ਰਾਂਚੀ ਦਾ ਰਹਿਣ ਵਾਲਾ ਸੀ। 30 ਜਨਵਰੀ ਨੂੰ ਛੁੱਟੀ ਖਤਮ ਹੋਣ ਤੋਂ ਬਾਅਦ ਸੂਰਜ ਨੇ ਸਵੇਰੇ 8 ਵਜੇ ਰਾਂਚੀ ਤੋਂ ਜਹਾਜ਼ ਫੜਿਆ ਅਤੇ ਰਾਤ 9 ਵਜੇ ਚੇੱਨਈ ਏਅਰਪੋਰਟ 'ਤੇ ਲੈਂਡ ਹੋਇਆ।
ਏਅਰਪੋਰਟ ਤੋਂ ਬਾਹਰ ਨਿਕਲਣ 'ਤੇ 3 ਅਣਪਛਾਤੇ ਲੋਕਾਂ ਨੇ ਪਿਸਤੌਲ ਦੇ ਜ਼ੋਰ 'ਤੇ ਉਸ ਨੂੰ ਧਮਕਾਇਆ ਅਤੇ 5000 ਰੁਪਏ ਅਤੇ ਮੋਬਾਈਲ ਫੋਨ ਖੋਹ ਕੇ ਚਿੱਟੇ ਰੰਗ ਦੀ ਕਾਰ ਵਿਚ ਬਿਠਾ ਲਿਆ। ਉਨ੍ਹਾਂ ਨੇ ਉਸ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ 3 ਦਿਨ ਤੱਕ ਚੇੱਨਈ ਵਿਚ ਕੈਦ ਰੱਖਿਆ। 5 ਫਰਵਰੀ ਨੂੰ ਉਸ ਨੂੰ ਪਾਲਘਰ ਵਿਚ ਘੋਲਵੜ੍ਹ ਤਹਿਸੀਲ ਵਿਚ ਜੰਗਲ ਵਿਚ ਲਿਜਾ ਕੇ ਪੈਟਰੋਲ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜੰਗਲ ਵਿਚ ਕਾਫੀ ਦੇਰ ਤੱਕ ਉਹ ਗੰਭੀਰ ਹਾਲਾਤ ਵਿਚ ਚੀਕਦਾ ਰਿਹਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕਿਸਾਨ ਅੰਦੋਲਨ : ਦਿੱਲੀ ਦੇ ਬਾਰਡਰਾਂ ’ਤੇ ਬੰਦ ਇੰਟਰਨੈੱਟ ਸੇਵਾਵਾਂ ਦੇਰ ਰਾਤ ਹੋਈਆਂ ਬਹਾਲ
NEXT STORY