ਲਾਤੇਹਾਰ, (ਭਾਸ਼ਾ)- ਝਾਰਖੰਡ ਦੇ ਲਾਤੇਹਾਰ ਜ਼ਿਲੇ ’ਚ 10 ਲੱਖ ਦੇ ਇਨਾਮੀ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਜ਼ੋਨਲ ਕਮਾਂਡਰ ਲਾਲਦੀਪ ਗੰਝੂ ਉਰਫ ਕਲਟੂ ਨੇ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਲਾਤੇਹਾਰ ਦੇ ਐੱਸ. ਪੀ. ਅੰਜਨੀ ਅੰਜਨ ਨੇ ਦੱਸਿਆ ਕਿ ਨਕਸਲਵਾਦੀ ਲਾਲਦੀਪ ਲਾਤੇਹਾਰ ਦੇ 2 ਅਤੇ ਬਿਹਾਰ ਦੇ ਇਕ ਥਾਣੇ ’ਚ 8 ਮਾਮਲਿਆਂ ’ਚ ਲੋੜੀਂਦਾ ਸੀ।
ਅੰਜਨ ਨੇ ਦੱਸਿਆ ਕਿ ਲਾਲਦੀਪ 2004 ’ਚ ਸੀ. ਪੀ. ਆਈ. (ਮਾਓਵਾਦੀ) ਸੰਗਠਨ ’ਚ ਸ਼ਾਮਲ ਹੋਇਆ ਸੀ ਅਤੇ 20 ਸਾਲਾਂ ਤੋਂ ਸੰਗਠਨ ’ਚ ਸਰਗਰਮ ਹੈ। ਐੱਸ. ਪੀ. ਨੇ ਕਿਹਾ ਕਿ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ’ਚ ਪੁਲਸ ਵੱਲੋਂ ਚਲਾਏ ਜਾ ਰਹੇ ਅਾਪ੍ਰੇਸ਼ਨਾਂ ਨਾਲ ਮਾਓਵਾਦੀ ਸੰਗਠਨ ਕਮਜ਼ੋਰ ਹੋਇਆ ਹੈ।
ਬਰਫ਼ਬਾਰੀ ਅਤੇ ਠੰਡ ਕਾਰਨ ਸ਼ੇਸ਼ਨਾਗ ਝੀਲ ਜੰਮੀ, ਖ਼ੁਦ 'ਸ਼ੇਸ਼ਨਾਗ' ਦਿੰਦੇ ਹਨ ਦਰਸ਼ਨ
NEXT STORY