ਪ੍ਰਯਾਗਰਾਜ (ਨਰੇਸ਼ ਕੁਮਾਰ)- ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਦੌਰਾਨ ਜਿੱਥੇ ਇਕ ਪਾਸੇ ਦੇਸ਼ ਭਰ ਦੇ ਅਖਾੜਿਆਂ ਦੀ ਗੂੰਜ ਹੈ, ਉਥੇ ਵਿਦੇਸ਼ੀ ਵੀ ਅਧਿਆਤਮਿਕਤਾ ਦੇ ਭਗਤੀ ’ਚ ਡੁੱਬੇ ਹੋਏ ਹਨ। ਪ੍ਰਯਾਗਰਾਜ ਮੇਲਾ ਅਥਾਰਟੀ ਅਤੇ ਉੱਤਰ ਪ੍ਰਦੇਸ਼ ਟੂਰਿਜ਼ਮ ਦੇ ਅਧਿਕਾਰੀਆਂ ਅਨੁਸਾਰ ਇਸ ਵਾਰ ਮੇਲੇ ਵਿਚ ਲੱਗਭਗ 15 ਲੱਖ ਵਿਦੇਸ਼ੀ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਹਾਲਾਂਕਿ ਵਿਦੇਸ਼ੀ ਸੈਲਾਨੀਆਂ ਦਾ ਪੂਰਾ ਅੰਕੜਾ ਮੇਲਾ ਖਤਮ ਹੋਣ ਤੋਂ ਬਾਅਦ ਪਤਾ ਲੱਗੇਗਾ ਅਤੇ ਇਸ ਲਈ ਮੇਲੇ ਦੌਰਾਨ ਉਨ੍ਹਾਂ ਦੇ ਭਾਰਤ ਆਉਣ ਦੇ ਵੇਰਵੇ ਹਵਾਈ ਅੱਡਿਆਂ ਤੋਂ ਇਕੱਠੇ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਪ੍ਰਯਾਗਰਾਜ ਹਵਾਈ ਅੱਡੇ ’ਤੇ ਉਤਰਨ ਵਾਲੀਆਂ ਉਡਾਣਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਾਕੁੰਭ ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਹੋਰ ਵੱਡੇ ਵਿਸ਼ਵਵਿਆਪੀ ਸਮਾਗਮਾਂ ਨੂੰ ਪਛਾੜ ਦੇਵੇਗਾ। ਰੀਓ ਕਾਰਨੀਵਲ ਵਿਚ 70 ਲੱਖ, ਹੱਜ ਲਈ 25 ਲੱਖ ਅਤੇ ਅਕਤੂਬਰ ਫੈਸਟ ਲਈ 72 ਲੱਖ ਲੋਕਾਂ ਦੇ ਆਉਣ ਦੇ ਨਾਲ ਮਹਾਕੁੰਭ 2025 ਵਿਚ 45 ਕਰੋੜ ਲੋਕਾਂ ਦੇ ਆਉਣ ਦਾ ਅਨੁਮਾਨ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਸਮਾਗਮਾਂ ਵਿਚੋਂ ਇਕ ਦੇ ਰੂਪ ਵਿਚ ਇਸਦੇ ਬੇਮਿਸਾਲ ਪੈਮਾਨੇ ਅਤੇ ਵਿਸ਼ਵਵਿਆਪੀ ਮਹੱਤਵ ਨੂੰ ਦਰਸਾਉਂਦਾ ਹੈ। ਆਪਣੀ ਧਾਰਮਿਕ ਮਹੱਤਤਾ ਤੋਂ ਪਰੇ, ਮਹਾਕੁੰਭ ਵਿਸ਼ਵ ਪੱਧਰ ’ਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਆਰਥਿਕ ਖੁਸ਼ਹਾਲੀ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ।
ਸੰਨਿਆਸੀ ਹੋ ਗਏ ਕਈ ਵਿਦੇਸ਼ੀ
ਇਜ਼ਰਾਈਲ ਦੇ ਵਸਨੀਕ ਦਯਾਨੰਦ ਦਾਸ (ਦੀਕਸ਼ਾ) ਉੱਥੇ ਇਕ ਅਧਿਆਪਕ ਸਨ ਪਰ 20 ਸਾਲ ਪਹਿਲਾਂ ਉਨ੍ਹਾਂ ਨੇ ਪੜ੍ਹਾਉਣਾ ਛੱਡ ਦਿੱਤਾ ਅਤੇ ਭਾਰਤ ਅਤੇ ਸਨਾਤਨ ਦਾ ਰਸਤਾ ਚੁਣਿਆ। ਹੁਣ ਦਯਾਨੰਦ ਜ਼ਿਆਦਾਤਰ ਸਮਾਂ ਵਾਰਾਣਸੀ ਵਿਚ ਰਹਿੰਦੇ ਹਨ ਅਤੇ ਲੋਕਾਂ ਨੂੰ ਯੋਗਾ ਸਿਖਾਉਂਦੇ ਹਨ। ਹਮਾਸ ਅਤੇ ਇਜ਼ਰਾਈਲ ਜੰਗ ਦਾ ਜ਼ਿਕਰ ਕੀਤੇ ਬਿਨਾਂ ਦਯਾਨੰਦ ਕਹਿੰਦੇ ਹਨ ਕਿ ਦੁਨੀਆ ਵਿਚ ਜੰਗ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਸ਼ਾਂਤੀ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਮਨੁੱਖੀ ਜੀਵਨ ਦਾ ਉਦੇਸ਼ ਹੋਣਾ ਚਾਹੀਦਾ ਹੈ। ਅਮਰੀਕਾ ਦੇ ਫਲੋਰੀਡਾ ਦਾ ਰਹਿਣ ਵਾਲਾ ਜੋਨਾਥਨ ਮਿਸ਼ੇਲ ਪੇਸ਼ੇ ਤੋਂ ਇਕ ਮਨੋਵਿਗਿਆਨੀ ਸੀ ਪਰ ਬਹੁਤ ਸਾਰੇ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਹੱਲ ਕਰਨ ਵਾਲਾ ਇਹ ਡਾਕਟਰ ਖੁਦ ਡਿਪਰੈਸ਼ਨ ਵਿਚ ਘਿਰ ਗਿਆ। ਫਿਰ ਮਿਸ਼ੇਲ ਦੇ ਇਕ ਦੋਸਤ ਨੇ ਉਸ ਨੂੰ ਸਨਾਤਨ ਧਰਮ ਬਾਰੇ ਦੱਸਿਆ। ਇਸ ਤੋਂ ਬਾਅਦ ਉਹ ਸਾਈਂ ਮਾਂ ਲਕਸ਼ਮੀ ਦੇਵੀ ਮਿਸ਼ਰਾ ਦੇ ਸੰਪਰਕ ਵਿਚ ਆਇਆ। ਜਾਨਥਨ ਹਿੰਦੂ ਧਰਮ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ 2007 ਵਿਚ ਹਿੰਦੂ ਧਰਮ ਅਪਣਾ ਲਿਆ। ਹੁਣ ਉਹ ਬ੍ਰਹਮਚਾਰੀ ਦੀ ਪਾਲਣਾ ਕਰਦਾ ਹੈ ਅਤੇ ਸ਼ਾਕਾਹਾਰੀ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਲਕੇ 'ਚੋਂ ਪਾਣੀ ਜਗ੍ਹਾ ਨਿਕਲਣ ਲੱਗੀ ਅੱਗ, ਵੇਖ ਲੋਕਾਂ ਦੇ ਛੁੱਟੇ ਪਸੀਨੇ
NEXT STORY