ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ 'ਚ ਬੁੱਧਵਾਰ ਨੂੰ ਨਕਸਲੀਆਂ ਨੇ ਆਮ ਨਾਗਰਿਕਾਂ ਦੀ ਇਕ ਗੱਡੀ ਨੂੰ ਆਈ.ਈ.ਡੀ. ਧਮਾਕਾ ਕਰਕੇ ਉੱਡਾ ਦਿੱਤਾ, ਜਿਸ 'ਚ 9 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬੀਜਾਪੁਰ ਦੇ ਪੁਲਸ ਇੰਚਾਰਜ ਗੋਵਰਧਨ ਰਾਮ ਠਾਕੁਰ ਨੇ ਦੱਸਿਆ ਕਿ ਪੀੜਤ ਇਕ ਐਸ.ਯੂ.ਵੀ. ਕਾਰ 'ਚ ਗੁਆਂਢ ਦੇ ਦੰਤੇਵਾੜਾ ਜ਼ਿਲੇ 'ਚ ਇਕ ਮੇਲੇ 'ਚ ਜਾ ਰਿਹਾ ਸੀ। ਜਦੋਂ ਉਹ ਰਾਤ ਕਰੀਬ 8 ਵਜੇ ਪੇੱਡਾਕੋਡੇਪਾਲ ਪਿੰਡ ਨੇੜੇ ਪਹੁੰਚਿਆਂ ਤਾਂ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਧਮਾਕੇ 'ਚ ਚਾਲਕ ਸਣੇ ਕਾਰ ਸਵਾਰ ਸਾਰੇ 9 ਲੋਕ ਜ਼ਖਮੀ ਹੋ ਗਏ। ਠਾਕੁਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਤੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ 'ਚੋਂ ਇਕ ਜ਼ਖਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚੀ ਸੀ ਪਰ ਇਸ ਦੀ ਚਪੇਟ 'ਚ ਆਮ ਨਾਗਰਿਕ ਦੀ ਗੱਡੀ ਆ ਗਈ।
ਇਹ ਨੇ ਦੁਨੀਆ ਦੇ ਸਭ ਤੋਂ ਸਸਤੇ ਅਤੇ ਮਹਿੰਗੇ ਸ਼ਹਿਰ, ਪੜ੍ਹੋ ਪੂਰੀ ਖਬਰ
NEXT STORY