ਨੈਸ਼ਨਲ ਡੈਸਕ- ਰਾਜਗ ਦੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੀ. ਪੀ. ਰਾਧਾਕ੍ਰਿਸ਼ਨਨ ਦੀ ਜਿੱਤ ਬਾਰੇ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਚੋਣ ਮੰਡਲ ਦੇ 782 ਮੈਂਬਰਾਂ ਵਿਚੋਂ 423 ਸੰਸਦ ਮੈਂਬਰਾਂ ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। 6 ਸੀਟਾਂ ਖਾਲੀ ਹਨ (ਲੋਕ ਸਭਾ ਵਿਚ ਇਕ ਅਤੇ ਰਾਜ ਸਭਾ ਵਿਚ 5)।
ਜੇਤੂ ਨੂੰ 392 ਵੋਟਾਂ ਦੀ ਲੋੜ ਹੋਵੇਗੀ। ਲੋਕ ਸਭਾ ਵਿਚ 542 ਸੰਸਦ ਮੈਂਬਰ ਹਨ ਅਤੇ ਰਾਜਗ ਕੋਲ 293 ਵੋਟਾਂ ਹਨ। ਰਾਜ ਸਭਾ ਵਿਚ 240 ਸੰਸਦ ਮੈਂਬਰਾਂ ਵਿਚੋਂ ਰਾਜਗ ਨੂੰ ਲੱਗਭਗ 130 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਹੋਰ 4 ਨੇ ਵੀ ਸਮਰਥਨ ਦਾ ਵਾਅਦਾ ਕੀਤਾ ਹੈ ਪਰ ਮੌਜੂਦਾ ਰਾਜਨੀਤਿਕ ਸਥਿਤੀ ਨੂੰ ਦੇਖਦੇ ਹੋਏ ਰਾਧਾਕ੍ਰਿਸ਼ਨਨ ਨੂੰ ਸੰਸਦ ਦੇ ਦੋਵਾਂ ਸਦਨਾਂ ਵਿਚ ਘੱਟੋ-ਘੱਟ 45 ਵਾਧੂ ਵੋਟਾਂ ਮਿਲ ਸਕਦੀਆਂ ਹਨ। ਰਾਜਗ ਵਿਆਪਕ ਸਮਰਥਨ ਦੀ ਉਮੀਦ ਕਰ ਰਿਹਾ ਹੈ।
ਭਾਜਪਾ ਨੂੰ ਪਹਿਲਾਂ ਹੀ ਵਾਈ. ਐੱਸ. ਆਰ. ਕਾਂਗਰਸ ਦਾ ਸਮਰਥਨ ਮਿਲ ਚੁੱਕਾ ਹੈ। ਜੇਕਰ ਰਿਪੋਰਟਾਂ ਸੱਚ ਹਨ, ਤਾਂ ਰਾਜਗ ਨੂੰ ਕੁਝ ਅਣ-ਨਿਰਣਾਇਕ ਪਾਰਟੀਆਂ, ਜਿਵੇਂ ਕਿ ਬੀਜੂ ਜਨਤਾ ਦਲ (ਬੀ. ਜੇ. ਡੀ.), ਬੀ. ਆਰ. ਐੱਸ., ਬੀ. ਐੱਸ. ਪੀ., ਏ. ਐੱਸ. ਪੀ. (ਕੇ. ਆਰ.), ਸ਼੍ਰੋਮਣੀ ਅਕਾਲੀ ਦਲ, ਜ਼ੈੱਡ. ਪੀ. ਐੱਮ., ਐੱਮ. ਐੱਨ. ਐੱਫ., ਭਾਰਤ ਆਦਿਵਾਸੀ ਪਾਰਟੀ, ਵਾਇਸ ਆਫ਼ ਦਿ ਪੀਪਲਜ਼ ਪਾਰਟੀ, ਐੱਸ. ਕੇ. ਐੱਮ., ਯੂ. ਪੀ. ਪੀ., ਵੀ. ਸੀ. ਕੇ., ਕੇਰਲ ਕਾਂਗਰਸ, ਆਜ਼ਾਦ ਅਤੇ ਰਾਜ ਸਭਾ ਦੇ 7 ਨਾਮਜ਼ਦ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਸਕਦਾ ਹੈ। ਬਹੁਤ ਸਾਰੀਆਂ ਗੈਰ-ਗੱਠਜੋੜ ਪਾਰਟੀਆਂ ਨਾ ਤਾਂ ਰਾਜਗ ਦਾ ਹਿੱਸਾ ਹਨ ਅਤੇ ਨਾ ਹੀ ‘ਇੰਡੀਆ’ ਗੱਠਜੋੜ ਦਾ।
ਅਜਿਹੀਆਂ ਰਿਪੋਰਟਾਂ ਹਨ ਕਿ ਭਾਜਪਾ ਲੀਡਰਸ਼ਿਪ ਇਸ ਉਪ-ਰਾਸ਼ਟਰਪਤੀ ਚੋਣ ਵਿਚ ਕਰਾਸ ਵੋਟਿੰਗ ਲਈ ਇੰਡੀਆ ਬਲਾਕ ਦੀਆਂ ਕੁਝ ਪਾਰਟੀਆਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਸ਼ਿਵ ਸੈਨਾ ਦੇ ਸੰਜੇ ਰਾਉਤ ਨੂੰ ਵੀ ਕਰਾਸ ਵੋਟਿੰਗ ਦਾ ਡਰ ਹੈ। ਉਪ-ਰਾਸ਼ਟਰਪਤੀ ਚੋਣ ਅਤੇ ਰਾਸ਼ਟਰਪਤੀ ਚੋਣ ਵਿਚ ਪਾਰਟੀ ਵ੍ਹਿਪ ਜਾਰੀ ਨਹੀਂ ਕੀਤਾ ਜਾ ਸਕਦਾ।
ਕਹਿਰ ਬਣ ਵਰ੍ਹਿਆ ਮੀਂਹ! ਹੜ੍ਹ ਕਾਰਨ 8 ਲੋਕਾਂ ਦੀ ਮੌਤ
NEXT STORY