ਨਵੀਂ ਦਿੱਲੀ : ਰਾਜ ਸਭਾ ਦੀਆਂ ਦੋ ਸਾਲਾ ਚੋਣਾਂ ਦੀ ਸਮਾਪਤੀ ਦੇ ਨਾਲ ਉੱਚ ਸਦਨ 'ਚ ਵਿਰੋਧੀ ਧਿਰ ਦੇ ਮੁਕਾਬਲੇ ਭਾਜਪਾ ਅਗਵਾਈ ਵਾਲੀ ਰਾਜਗ ਦੀ ਸ਼ਕਤੀ ਹੋਰ ਵੱਧ ਗਈ ਹੈ ਅਤੇ ਭਗਵਾ ਦਲ ਕੋਲ ਰਾਜ ਸਭਾ 'ਚ ਹੁਣ 86 ਸੀਟਾਂ ਅਤੇ ਕਾਂਗਰਸ ਕੋਲ ਸਿਰਫ਼ 41 ਸੀਟਾਂ ਹਨ।
ਭਾਜਪਾ ਅਗਵਾਈ ਵਾਲੇ ਰਾਜਗ ਦੇ ਮੈਬਰਾਂ ਦੀ ਗਿਣਤੀ ਹੁਣ 245 ਮੈਂਬਰੀ ਸਦਨ 'ਚ ਲੱਗਭੱਗ 100 ਪਹੁੰਚ ਗਈ ਹੈ। ਜੇਕਰ ਅੰਨਾਦ੍ਰਮੁਕ (9), ਬੀਜਦ (9), ਵਾਈ.ਐੱਸ.ਆਰ. ਕਾਂਗਰਸ ਪਾਰਟੀ (6) ਵਰਗੇ ਦਲਾਂ ਦਾ ਸਮਰਥਨ ਅਤੇ ਕਈ ਸਬੰਧਤ ਨਾਮਜ਼ਦ ਮੈਬਰਾਂ ਦਾ ਸਮਰਥਨ ਗਿਣਿਆ ਜਾਂਦਾ ਹੈ ਤਾਂ ਮੋਦੀ ਸਰਕਾਰ ਦੇ ਸਾਹਮਣੇ ਉੱਥੇ ਕੋਈ ਗੰਭੀਰ ਸੰਖਿਆਤਮਕ ਚੁਣੌਤੀ ਨਹੀਂ ਹੈ।
ਚੋਣ ਕਮਿਸ਼ਨ ਨੇ 61 ਸੀਟਾਂ 'ਤੇ ਦੋ ਸਾਲਾ ਚੋਣ ਕਰਵਾਉਣ ਦਾ ਐਲਾਨ ਕੀਤਾ ਸੀ, ਜਿਨ੍ਹਾਂ 'ਚੋਂ 55 ਸੀਟਾਂ 'ਤੇ ਮਾਰਚ 'ਚ ਚੋਣਾਂ ਹੋਣੀਆਂ ਸਨ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ 'ਚ ਦੇਰੀ ਹੋਈ। ਪਹਿਲਾਂ ਹੀ 42 ਮੈਂਬਰ ਬਿਨਾਂ ਵਿਰੋਧ ਚੁਣੇ ਗਏ ਸਨ ਅਤੇ ਸ਼ੁੱਕਰਵਾਰ ਨੂੰ 19 ਸੀਟਾਂ 'ਤੇ ਹੋਈਆਂ ਚੋਣਾਂ 'ਚ ਭਾਜਪਾ ਨੇ 8 ਸੀਟਾਂ, ਕਾਂਗਰਸ ਅਤੇ ਵਾਈ.ਐੱਸ.ਆਰ. ਕਾਂਗਰਸ ਨੇ 4-4 ਸੀਟਾਂ ਅਤੇ 3 ਹੋਰ ਨੇ ਜਿੱਤ ਦਰਜ ਕੀਤੀ। ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਕਾਂਗਰਸ ਦੇ ਕਈ ਵਿਧਾਇਕਾਂ ਦੇ ਦਲ-ਬਦਲ ਕਾਰਨ ਭਾਜਪਾ ਨੇ ਆਪਣੀ ਗਿਣਤੀ ਦੇ ਜ਼ੋਰ 'ਤੇ ਕੁੱਝ ਹੋਰ ਸੀਟਾਂ ਜਿੱਤੀਆਂ।
ਆਧਿਕਾਰਕ ਸੂਤਰਾਂ ਨੇ ਦੱਸਿਆ ਕਿ ਭਾਜਪਾ ਨੇ 17, ਕਾਂਗਰਸ 9, ਭਾਜਪਾ ਦੇ ਸਹਿਯੋਗੀ ਜਦ (ਯੂ) 3, ਬੀਜਦ ਅਤੇ ਤ੍ਰਿਣਮੂਲ ਕਾਂਗਰਸ 4-4, ਅੰਨਾਦ੍ਰਮੁਕ ਅਤੇ ਡੀ.ਐਮ.ਕੇ. 3-3, ਰਾਕਾਂਪਾ, ਰਾਜਦ ਅਤੇ ਟੀ.ਆਰ.ਐੱਸ. ਨੇ 2-2 ਅਤੇ ਬਾਕੀ ਸੀਟਾਂ ਹੋਰਾਂ ਨੇ ਜਿੱਤੀਆਂ। ਇਨ੍ਹਾਂ 61 ਨਵੇਂ ਮੈਬਰਾਂ 'ਚੋਂ 43 ਪਹਿਲੀ ਵਾਰ ਚੁਣੇ ਗਏ ਹਨ ਜਿਨ੍ਹਾਂ 'ਚ ਭਾਜਪਾ ਦੇ ਜਯੋਤੀਰਾਦਿਤਿਆ ਸਿੰਧਿਆ ਅਤੇ ਕਾਂਗਰਸ ਦੇ ਮੱਲਿਕਾਰਜੁਨ ਖੜਗੇ ਸ਼ਾਮਲ ਹਨ।
ਕੋਵਿਡ-19: ਗੁਜਰਾਤ ਹਾਈਕੋਰਟ ਨੇ ਰੱਥ ਯਾਤਰਾ 'ਤੇ ਰੋਕ ਲਗਾਈ
NEXT STORY