ਗੈਜੇਟ ਡੈਸਕ- ਪਿਛਲੇ ਕੁਝ ਸਾਲਾਂ 'ਚ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੱਜ-ਕੱਲ੍ਹ ਜ਼ਿਆਦਾ ਲੋਕ ਹਵਾਈ ਯਾਤਰਾ ਦਾ ਹਿੱਸਾ ਬਣ ਰਹੇ ਹਨ ਪਰ ਇਹ ਯਾਤਰਾ ਆਮ ਟ੍ਰੈਵਲ ਤੋਂ ਕਾਫੀ ਅਲੱਗ ਹੁੰਦੀ ਹੈ। ਹਵਾਈ ਯਾਤਰਾ ਦੌਰਾਨ ਸੁਰੱਖਿਆ ਨੂੰ ਲੈ ਕੇ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਨਿਯਮਾਂ 'ਚ ਵਿਸ਼ੇਸ਼ ਰੂਪ ਨਾਲ ਇਲੈਕਟ੍ਰੋਨਿਕ ਸਾਮਾਨ 'ਤੇ ਪਾਬੰਦੀ ਲਗਾਈ ਗਈ ਹੈ। ਅਜਿਹੇ 'ਚ ਯਾਤਰੀਆਂ ਨੂੰ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਕਿਹੜੇ ਗੈਜੇਟਸ ਅਤੇ ਇਲੈਕਟ੍ਰੋਨਿਕਸ ਆਈਟਮਾਂ ਜਹਾਜ਼ 'ਚ ਲੈ ਕੇ ਜਾਣ 'ਤੇ ਪਾਬੰਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ।
ਇਲੈਕਟ੍ਰੋਨਿਕ ਆਈਟਮਾਂ 'ਤੇ ਕਿਉਂ ਹੁੰਦੀ ਹੈ ਪਾਬੰਦੀ
ਹਵਾਈ ਯਾਤਰਾ ਦੌਰਾਨ ਸੁਰੱਖਿਆ ਸਭ ਤੋਂ ਅਹਿਮ ਹੁੰਦੀ ਹੈ। ਇਹੀ ਕਾਰਨ ਹੈ ਕਿ ਕੁਝ ਇਲੈਕਟ੍ਰੋਨਿਕ ਆਈਮਾਂ 'ਤੇ ਪਾਬੰਦੀ ਹੁੰਦੀ ਹੈ। ਇਹ ਉਪਕਰਣ ਇਲੈਕਟ੍ਰੋਮੈਗਨੇਟਿਕ ਸਿਗਨਲ ਪੈਦਾ ਕਰਦੇ ਹਨ ਜੋ ਜਹਾਜ਼ ਦੇ ਨੈਵੀਗੇਸ਼ਨ ਅਤੇ ਕੰਮਿਊਨੀਕੇਸ਼ਨ ਸਿਸਟਮ 'ਚ ਦਖਲ ਦੇ ਸਕਦ ਹਨ। ਇਸ ਨਾਲ ਜਹਾਜ਼ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਜੇਕਰ ਕੋਈ ਯਾਤਰੀ ਇਨ੍ਹਾਂ ਵਸਤੂਆਂ ਨੂੰ ਜਹਾਜ਼ 'ਚ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਹਾਜ਼ 'ਚ ਨਹੀਂ ਲੈ ਕੇ ਜਾ ਸਕਦੇ ਇਹ ਸਾਮਾਨ
1. ਈ-ਸਿਗਰਟ
ਜਹਾਜ਼ 'ਚ ਈ-ਸਿਗਰਟ ਲੈ ਕੇ ਜਾਣ 'ਤੇ ਪਾਬੰਦੀ ਹੈ। ਨਾ ਸਿਰਫ ਇਹ ਦੂਜੇ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਸਗੋਂ ਇਸ ਨਾਲ ਅੱਗ ਲੱਗਣ ਦਾ ਖਤਰਾ ਵੀ ਹੁੰਦਾ ਹੈ।
2. ਸੈਮਸੰਗ ਗਲੈਕਸੀ ਨੋਟ 7
ਇਸ ਫੋਨ ਦੀ ਬੈਟਰੀ 'ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਨਾਲ ਇਸ ਨੂੰ ਜਹਾਜ਼ 'ਚ ਲੈ ਕੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਘਟਨਾ ਸੁਰੱਖਿਆ ਦੇ ਲਿਹਾਜ ਨਾਲ ਗੰਭੀਰ ਸਮੱਸਿਆ ਬਣ ਗਈ ਸੀ।
3. ਹਾਈ-ਪਾਵਰ ਲੇਜ਼ਰ ਪੁਆਇੰਟਰਜ਼
ਇਨ੍ਹਾਂ ਲੇਜ਼ਰ ਪੁਆਇੰਟਰਜ਼ ਦਾ ਇਸਤੇਮਾਲ ਹਵਾਈ ਯਾਤਰਾ ਦੌਰਾਨ ਮਨਾ ਹੈ ਕਿਉਂਕਿ ਇਹ ਪਾਇਲਟ ਦੇ ਧਿਆਨ ਨੂੰ ਭਟਕਾ ਸਕਦੇ ਹਨ, ਜਿਸ ਨਾਲ ਜਹਾਜ਼ ਦੀ ਸੁਰੱਖਿਆ 'ਤੇ ਖਤਰਾ ਹੋ ਸਕਦਾ ਹੈ।
4. ਸਪੇਅਰ ਲਿਥੀਅਮ ਬੈਟਰੀ
ਲਿਥੀਅਮ ਬੈਟਰੀਆਂ ਦੀ ਜ਼ਿਆਦਾ ਸਮਰੱਥਾ ਵਾਲੀਆਂ ਸਪੇਅਰ ਬੈਟਰੀਆਂ ਨੂੰ ਜਹਾਜ਼ 'ਚ ਲੈ ਕੇ ਜਾਣਾ ਮਨਾ ਹੈ। ਇਨ੍ਹਾਂ ਬੈਟਰੀਆਂ ਨਾਲ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ ਅਤੇ ਇਸ ਲਈ ਇਨ੍ਹਾਂ ਨੂੰ ਜਹਾਜ਼ 'ਚ ਲੈ ਕੇ ਜਾਣ 'ਤੇ ਪਾਬੰਦੀ ਹੈ। ਇਸੇ ਕਾਰਨ ਹੌਵਰਬੋਰਡ ਵਰਗੇ ਉਪਕਰਣਾਂ 'ਤੇ ਵੀ ਪਾਬੰਦੀ ਹੈ ਕਿਉਂਕਿ ਇਨ੍ਹਾਂ ਦਾ ਇਸਤੇਮਾਲ ਲਿਥੀਅਮ ਬੈਟਰੀਆਂ ਨਾਲ ਹੁੰਦਾ ਹੈ।
5. ਪੋਰਟੇਬਲ ਚਾਰਜਰ
ਕਈ ਏਅਰਲਾਈਨ ਕੰਪਨੀਆਂ ਆਪਣੇ ਜਹਾਜ਼ਾਂ 'ਚ ਪੋਰਟੇਬਲ ਚਾਰਜਰ ਨੂੰ ਵੀ ਬੈਨ ਕਰ ਦਿੰਦੀਆਂ ਹਨ। ਇਸ ਦਾ ਕਾਰਨ ਵੀ ਓਹੀ ਲਿਥੀਅਮ ਬੈਟਰੀ ਹੈ, ਜੋ ਅੱਗ ਦੇ ਖਤਰੇ ਨੂੰ ਵਧਾ ਸਕਦੀਆਂ ਹਨ।
6. ਸਟਨ ਗਨ ਜਾਂ ਟੇਜ਼ਰ ਗਨ
ਸਟਨ ਗਨ ਅਤੇ ਟੇਜ਼ਰ ਗਨ ਵਰਗੀ ਸੈਲਫ-ਡਿਫੈਂਸ ਗਨ ਨੂੰ ਵੀ ਹਵਾਈ ਯਾਤਰਾ ਦੌਰਾਨ ਲੈ ਕੇ ਜਾਣਾ ਮਨਾ ਹੈ। ਏਅਰਲਾਈਨਜ਼ ਇਨ੍ਹਾਂ ਨੂੰ ਹਥਿਆਰ ਦੇ ਰੂਪ 'ਚ ਦੇਖਦੀਆਂ ਹਨ, ਜੋ ਚਾਲਕ ਦਲ ਅਤੇ ਹੋਰ ਯਾਤਰੀਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ।
2027 ਤੱਕ ਇਲੈਕਟ੍ਰਾਨਿਕਸ ਖੇਤਰ ’ਚ ਪੈਦਾ ਹੋਣਗੀਆਂ 12 ਕਰੋੜ ਨੌਕਰੀਆਂ
NEXT STORY