ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰੀ ਗੁਜਰਾਤ ਦੇ ਬਨਾਸਕਾਂਠਾ ਦੇ ਦੀਸਾ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਨਵੇਂ ਫ਼ੌਜੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖਣ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਦਾ ਇਕ ਪ੍ਰਭਾਵੀ ਕੇਂਦਰ ਬਣ ਕੇ ਉੱਭਰੇਗਾ।
ਇਹ ਵੀ ਪੜ੍ਹੋ- ਅੱਤਵਾਦ, ਸਾਈਬਰ ਅਤੇ ਵਿੱਤੀ ਅਪਰਾਧਾਂ ’ਤੇ ਇਕਜੁੱਟ ਹੋ ਕੇ ਨਕੇਲ ਕੱਸੇ ਇੰਟਰਪੋਲ: PM ਮੋਦੀ

ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ’ਚ ‘ਡਿਫੈਂਸ ਐਕਸਪੋ’ ਦੇ ਉਦਘਾਟਨ ਸਮਾਰੋਹ ’ਚ ਮੋਦੀ ਨੇ ਕਿਹਾ ਕਿ ਰੱਖਿਆ ਫੋਰਸ 101 ਵਸਤੂਆਂ ਦੀ ਇਕ ਸੂਚੀ ਜਾਰੀ ਕਰਨਗੇ, ਜਿਨ੍ਹਾਂ ਦੇ ਆਯਾਤ ’ਤੇ ਪਾਬੰਦੀ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਰੱਖਿਆ ਖੇਤਰ ਦੇ 411 ਸਾਜ਼ੋ-ਸਾਮਾਨ ਅਤੇ ਯੰਤਰ ਅਜਿਹੇ ਹੋਣਗੇ, ਜਿਨ੍ਹਾਂ ਨੂੰ ਭਾਰਤ ’ਚ ਹੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ PM ਮੋਦੀ ’ਤੇ ਆਤਮਘਾਤੀ ਹਮਲੇ ਦੀ ਸਾਜਿਸ਼, ਖ਼ੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਭਾਰਤੀ ਰੱਖਿਆ ਉਦਯੋਗ ਨੂੰ ਹੱਲਾ-ਸ਼ੇਰੀ ਮਿਲੇਗੀ। ਉਨ੍ਹਾਂ ਨੇ ਇਹ ਕਿਹਾ ਕਿ ਇਹ ਇਕ ਸ਼ਾਨਦਾਰ ‘ਡਿਫੈਂਸ ਐਕਸਪੋ’ ਹੈ, ਕਿਉਂਕਿ ਪਹਿਲੀ ਵਾਰ ਇਸ ’ਚ ਸਿਰਫ਼ ਭਾਰਤੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਰੱਖਿਆ ਉਤਪਾਦਾਂ ਦਾ ਨਿਰਯਾਤ ਪਿਛਲੇ ਕੁਝ ਸਾਲਾਂ ’ਚ 8 ਗੁਣਾ ਵਧਿਆ ਹੈ।
ਇਹ ਵੀ ਪੜ੍ਹੋ- ਨਾਬਾਲਗ ਮੁਸਲਿਮ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੀ ਹੈ ਜਾਂ ਨਹੀਂ? SC ਕਰੇਗਾ ਤੈਅ
ਵਾਪਸ ਨਹੀਂ ਜਾਣਾ ਚਾਹੁੰਦੇ ਪਾਕਿਸਤਾਨ ਤੋਂ ਆਏ 93 ਹਿੰਦੂ, ਖ਼ੁਫ਼ੀਆ ਏਜੰਸੀਆਂ ਜਾਂਚ 'ਚ ਜੁਟੀਆਂ
NEXT STORY