ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1,250 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ 1,58,604 ਮਾਮਲੇ ਹੋ ਚੁੱਕੇ ਹਨ। ਦਿੱਲੀ ਸਿਹਤ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ 13 ਮਰੀਜ਼ਾਂ ਦੀ ਮੌਤ ਹੋਈ ਤੇ ਕੁੱਲ ਮੌਤਾਂ ਦਾ ਗਿਣਤੀ 4,270 ਹੋ ਚੁੱਕੀ ਹੈ। 24 ਘੰਟਿਆਂ ਦੇ ਅੰਦਰ 1082 ਲੋਕ ਠੀਕ ਹੋਏ ਅਤੇ ਹੁਣ ਤਕ ਕੁੱਲ 1,42,908 ਲੋਕ ਠੀਕ ਹੋ ਚੁੱਕੇ ਹਨ।
ਦਿੱਲੀ 'ਚ ਫਿਲਹਾਲ ਹੁਣ ਤੱਕ ਕੋਰੋਨਾ ਵਾਇਰਸ ਦੇ 11,426 ਐਕਟਿਵ ਮਾਮਲੇ ਹਨ ਤੇ ਹੋਮ ਆਈਸੋਲੇਸ਼ਨ 'ਚ 5,818 ਮਰੀਜ਼ ਹਨ। ਟੈਸਟਿੰਗ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ 'ਚ ਦਿੱਲੀ 'ਚ 17,735 ਟੈਸਟ ਹੋਏ ਹਨ। ਹੁਣ ਤੱਕ ਦਿੱਲੀ 'ਚ ਕੁੱਲ 13,92,928 ਟੈਸਟ ਹੋ ਚੁੱਕੇ ਹਨ। ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਦਿੱਲੀ 'ਚ ਸ਼ੁੱਕਰਵਾਰ ਤੱਕ 90.1 ਫੀਸਦੀ ਇਹ ਗਿਣਤੀ ਹੈ। ਹੁਣ 7.2 ਫੀਸਦੀ ਐਕਟਿਵ ਮਰੀਜ਼ ਹਨ ਤੇ 2.69 ਫੀਸਦੀ ਡੈੱਥ ਰੇਟ ਹੈ।
ਮੋਬਾਇਲ 'ਤੇ ਮੈਸੇਜ ਭੇਜ ਕੇ ਤਿੰਨ ਤਲਾਕ ਦਿੱਤੇ, ਸ਼ਿਵਰਾਜ ਬੋਲੇ-ਇਨਸਾਫ ਹੋਵੇਗਾ
NEXT STORY