ਭੋਪਾਲ (ਯੂ.ਐੱਨ.ਆਈ.) - ਭੋਪਾਲ 'ਚ ਸ਼ੁੱਕਰਵਾਰ ਸਵੇਰੇ ਇਕ ਮੁਸਲਿਮ ਮਹਿਲਾ (19 ਸਾਲਾ) ਨੇ ਆਪਣੇ ਪਤੀ ਵੱਲੋਂ ਬੈਂਗਲੁਰੂ ਤੋਂ ਮੋਬਾਇਲ 'ਤੇ ਮੈਸੇਜ ਭੇਜ ਕੇ ਤਿੰਨ ਤਲਾਕ ਦਿੱਤੇ ਜਾਣ ਨੂੰ ਲੈ ਕੇ ਕੋਹੇਫੀਜਾ ਥਾਣੇ 'ਚ ਐੱਫ. ਆਈ. ਆਰ. ਦਰਜ ਕਰਵਾਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਦੇਸ਼ ਦੀ ਪੁਲਸ ਮਹਿਲਾ ਨੂੰ ਇਨਸਾਫ ਦਿਵਾਉਣ ਦੀ ਹਰਸੰਭਵ ਕੋਸ਼ਿਸ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਇਸ ਕਾਨੂੰਨ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੇ ਡੀ. ਜੀ. ਪੀ. ਨਾਲ ਗੱਲ ਕੀਤੀ ਕਿ ਮੱਧ ਪ੍ਰਦੇਸ਼ ਪੁਲਸ, ਬੈਂਗਲੁਰੂ ਪੁਲਸ ਨਾਲ ਤਾਲਮੇਲ ਸਥਾਪਤ ਕਰ ਇਸ ਮਾਮਲੇ 'ਚ ਉਚਿਤ ਕਾਰਵਾਈ ਕਰੇ ਅਤੇ ਮੁਸਲਿਮ ਭੈਣ ਨੂੰ ਇਨਸਾਫ ਦਿਵਾਉਣ।
ਕੋਵਿਡ-19 : ਭਾਰਤ 'ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ
NEXT STORY