ਗੈਜੇਟ ਡੈਸਕ– ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-IN) ਨੇ ਇਕ ਸਾਈਬਰ ਹਮਲੇ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਸ ਸਾਈਬਰ ਹਮਲੇ ਰਾਹੀਂ ਆਨਲਾਈਨ ਬੈਂਕਿੰਗ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ CERT-IN ਨੇ ਦੱਸਿਆ ਹੈ ਕਿ ਸਾਈਬਰ ਅਪਰਾਧੀ Ngrok ਪਲੇਟਫਾਰਮ ਦੀ ਵਰਤੋਂ ਕਰਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। Ngrok ਪਲੇਟਫਾਰਮ ਰਾਹੀਂ ਸਾਈਬਰ ਅਪਰਾਧੀ ਫਿਸ਼ਿੰਗ ਵੈੱਬਸਾਈਟ ਨੂੰ ਹੋਸਟ ਕਰਦੇ ਹਨ। ਫਿਸ਼ਿੰਗ ਵੈੱਬਸਾਈਟ ਭਾਰਤ ਦੇ ਪ੍ਰਸਿੱਧ ਬੈਂਕਾਂ ਦੀ ਤਰ੍ਹਾਂ ਦਿਸਦੀ ਹੈ। ਇਸ ਕਾਰਨ ਲੋਕ ਝਾਂਸੇ ’ਚ ਆ ਜਾਂਦੇ ਹਨ।
ਇਹ ਵੀ ਪੜ੍ਹੋ– ਸਤੰਬਰ ਮਹੀਨੇ ਤੋਂ ਬਾਅਦ ਬੇਕਾਰ ਹੋ ਜਾਣਗੇ ਇਹ ਸਮਾਰਟਫੋਨ, ਨਹੀਂ ਚੱਲੇਗੀ ਕੋਈ ਵੀ ਗੂਗਲ ਐਪ
ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਬੈਂਕ ਦੇ ਨਾਂ ਨਾਲ ਫਰਜ਼ੀ ਮੈਸੇਜ ਭੇਜਿਆ ਜਾਂਦਾ ਹੈ। ਮੈਸੇਜ ’ਚ ਕਿਹਾ ਜਾਂਦਾ ਹੈ ਕਿ ਪਿਆਰੇ ਗਾਹਕ, ਤੁਹਾਡਾ ਬੈਂਕ ਖਾਤਾ ਸਸਪੈਂਡ ਹੋ ਜਾਵੇਗਾ। ਕੇ.ਵਾਈ.ਸੀ. ਵੈਰੀਫਿਕੇਸ਼ਨ ਨੂੰ ਮੁੜ ਅਪਡੇਟ ਕਰੋ। ਅਪਡੇਟ ਕਰਨ ਲਈ http://446bdf227fc4.ngrok.io/xxxbank ’ਤੇ ਕਲਿੱਕ ਕਰੋ। ਇਸ ਲਿੰਕ ’ਤੇ ਕਲਿੱਕ ਕਰਦੇ ਹੀ ਤੁਹਾਡੀ ਆਨਲਾਈਨ ਬੈਂਕਿੰਗ ਡਿਟੇਲਸ ਅਤੇ ਮੋਬਾਇਲ ਨੰਬਰ ਹੈਕਰ ਕੋਲ ਚਲੇ ਜਾਂਦੇ ਹਨ, ਜਿਸ ਦੀ ਵਰਤੋਂ ਕਰਕੇ ਉਹ ਤੁਹਾਡੇ ਬੈਂਕ ਖਾਤੇ ਨੂੰ ਖਾਲ੍ਹੀ ਕਰ ਸਕਦੇ ਹਨ। ਇਸ ਲਈ ਹੈਕਰ ਓ.ਟੀ.ਪੀ. ਜਨਰੇਟ ਕਰਦੇ ਹਨ। ਹੁਣ ਤੁਸੀਂ ਇਸ ਤਰ੍ਹਾਂ ਦੀ ਫਰਜ਼ੀ ਸਾਈਟ ’ਤੇ ਡਿਟੇਲ ਪਾ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੇ ਫੋਨ ਨੰਬਰ ’ਤੇ ਆਏ ਓ.ਟੀ.ਪੀ. ਨੂੰ ਵੀ ਪਾ ਦਿੰਦੇ ਹੋ। ਇਸ ਨਾਲ ਅਣਜਾਣੇ ’ਚ ਤੁਹਾਡਾ ਓ.ਟੀ.ਪੀ. ਹੈਕਰ ਤਕ ਪਹੁੰਚ ਜਾਂਦਾ ਹੈ।
ਇਹ ਵੀ ਪੜ੍ਹੋ– ਵਟਸਐਪ ਵੈੱਬ ’ਚ ਆਇਆ ਸ਼ਾਨਦਾਰ ‘ਫੋਟੋ ਐਡੀਟਿੰਗ’ ਟੂਲ, ਇੰਝ ਕਰੋ ਇਸਤੇਮਾਲ
ਇਥੇ ਤੁਹਾਨੂੰ ਕੁਝ ਲਿੰਕਸ ਦੱਸ ਰਹੇ ਹਾਂ ਜਿਨ੍ਹਾਂ ’ਤੇ ਕਲਿੱਕ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਇਕ ਸਿੰਪਲ ਫਿਸ਼ਿੰਗ ਲਿਕ http:// 1a4fa3e03758. ngrok [.] io/xxbank ਵਰਗਾ ਹੋ ਸਕਦਾ ਹੈ। ਇਥੇ XX ਬੈਂਕ ਦਾ ਨਾਂ ਹੋ ਸਕਦਾ ਹੈ। ਬੈਂਕ ਦੇ ਨਾਂ ਤੋਂ ਇਲਾਵਾ ਲਾਸਟ ’ਚ full-kyc.php ਵੀ ਲਿਖਿਆ ਹੋ ਸਕਦਾ ਹੈ। ਜ਼ਿਆਦਾਤਰ ਫਰਜ਼ੀ ਲਿੰਕਸ ’ਤੇ ਰੈਂਡਮ ਨੰਬਰ ਅਤੇ ਲੈਟਰ ਹੁੰਦੇ ਹਨ। ਇਸੇ ਤਰ੍ਹਾਂ ਦਾ ਇਕ ਲਿੰਕ http://1e61c47328d5.ngrok[.]io/xxxbank ਹੈ। ਕਦੇ-ਕਦੇ ਲਿੰਕ ਨੂੰ ਛੋਟਾ ਵੀ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਇਸ ਦਾ ਵੀ ਧਿਆਨ ਰੱਖੋ।
ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ
ਦਿੱਲੀ 'ਚ ਪੁਲਸ ਮੁਕਾਬਲੇ 'ਚ 2 ਬਦਮਾਸ਼ ਮਾਰੇ ਗਏ
NEXT STORY