ਸ਼੍ਰੀਨਗਰ (ਭਾਸ਼ਾ) - ਕਸ਼ਮੀਰ ਘਾਟੀ ਦੇ ਕਈ ਇਲਾਕਿਆਂ ’ਚ ਮੰਗਲਵਾਰ ਵਾਲੇ ਦਿਨ ਤਾਜ਼ਾ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਦੇ ਗੁਰੇਜ, ਬਾਰਾਮੂਲਾ ਦੇ ਗੁਲਮਰਗ ਅਤੇ ਕੁਪਵਾੜਾ ਦੇ ਮਾਛਿਲ ਸਮੇਤ ਉੱਤਰੀ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਤਾਜ਼ਾ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, ਕੁਝ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਜਾਂ ਬਰਫਬਾਰੀ ਹੋ ਸਕਦੀ ਹੈ।
ਪੜ੍ਹੋ ਇਹ ਵੀ - ਗਾਂਧੀ ਪਰਿਵਾਰ 'ਚ ਗੂੰਜਣਗੀਆਂ ਸ਼ਹਿਨਾਈਆਂ! ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਹੋਈ ਮੰਗਣੀ! ਜਾਣੋ ਕੌਣ ਹੈ ਲਾੜੀ?
ਇਸ ਦੇ ਨਾਲ ਹੀ ਮੌਸਮ ’ਚ ਬਦਲਾਅ ਨਾਲ ਪੈਦਾ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਕਰਮਚਾਰੀਆਂ ਅਤੇ ਯੰਤਰਾਂ ਨੂੰ ਤਿਆਰ ਰੱਖਿਆ ਹੈ। ਤਾਜ਼ਾ ਬਰਫਬਾਰੀ ਦੇ ਬਾਵਜੂਦ ਘਾਟੀ ’ਚ ਸਰਦੀਆਂ ’ਚ ਸਾਧਾਰਣ ਨਾਲੋਂ ਘੱਟ ਠੰਡ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਮੌਸਮ ਦੇ ਔਸਤ ਤੋਂ 3 ਤੋਂ 4 ਡਿਗਰੀ ਵੱਧ ਬਣਿਆ ਹੋਇਆ ਹੈ। ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਸਾਲ ਦੇ ਇਸ ਸਮੇਂ ਦੇ ਸਾਧਾਰਣ ਤਾਪਮਾਨ ਨਾਲੋਂ 3.6 ਡਿਗਰੀ ਵੱਧ 1.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘਾਟੀ ’ਚ ਸਭ ਤੋਂ ਠੰਡਾ ਸਥਾਨ ਗੁਲਮਰਗ ਰਿਹਾ, ਜਿੱਥੇ ਪਾਰਾ ਸਿਫ਼ਰ ਤੋਂ 1.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਸਿਫ਼ਰ ਤੋਂ ਹੇਠਾਂ ਤਾਪਮਾਨ ਹੋਣ ਦੇ ਬਾਵਜੂਦ ਇਹ ਸਾਧਾਰਣ ਤਾਪਮਾਨ ਨਾਲੋਂ 4.3 ਡਿਗਰੀ ਵੱਧ ਸੀ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਦੱਖਣੀ ਕਸ਼ਮੀਰ ’ਚ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 1.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਦੋਂ ਕਿ ਘਾਟੀ ਦੇ ਪਰਵੇਸ਼ ਦੁਆਰ ਮੰਨੇ ਜਾਣ ਵਾਲੇ ਕਾਜੀਗੁੰਡ ’ਚ ਪਾਰਾ 1.4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਦੋਵਾਂ ਥਾਵਾਂ ਦਾ ਤਾਪਮਾਨ ਆਪਣੇ-ਆਪਣੇ ਮੌਸਮ ਦੇ ਔਸਤ ਤੋਂ ਲੱਗਭਗ 4 ਡਿਗਰੀ ਵੱਧ ਰਿਹਾ। ਘਾਟੀ ’ਚ ਇਹ ਸਮਾਂ ‘ਚਿੱਲਾ-ਏ-ਕਲਾਂ’ ਨਾਮੀ 40 ਦਿਨਾਂ ਦੀ ਭਿਆਨਕ ਠੰਡ ਦਾ ਹੈ। ਇਸ ਦੌਰਾਨ ਰਾਤ ਦਾ ਤਾਪਮਾਨ ਆਮ ਤੌਰ ’ਤੇ ਜਮਾਅ ਬਿੰਦੂ ਤੋਂ 3 ਤੋਂ 8 ਡਿਗਰੀ ਹੇਠਾਂ ਡਿੱਗ ਜਾਂਦਾ ਹੈ। ਹਾਲਾਂਕਿ, ਮੌਜੂਦਾ ਅੰਕੜੇ ਸਾਧਾਰਣ ਪੈਟਰਨ ਨਾਲੋਂ ਵੱਖ ਹਨ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਉੱਤਰੀ ਕਸ਼ਮੀਰ ਦੇ ਤੰਗਮਾਰਗ ’ਚ ਅੱਤਵਾਦੀ ਟਿਕਾਣਾ ਤਬਾਹ, ਗੋਲਾ-ਬਾਰੂਦ ਬਰਾਮਦ
NEXT STORY