ਨਵੀਂ ਦਿੱਲੀ– ਪਿਛਲੇ ਕਈ ਹਫਤਿਆਂ ਤੋਂ ਆਮ ਆਦਮੀ ਪਾਰਟੀ ਵਲੋਂ ਦੁਬਈ ਦੇ ਨਾਮੀਂ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਪੰਜਾਬ ’ਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਵਜੋਂ ਉਤਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਪਾਰਟੀ ਦੇ ਕੁਝ ਵੱਡੇ ਆਗੂ ਡਾ. ਓਬਰਾਏ ਨੂੰ ਪੰਜਾਬ ’ਚ ਮੁੱਖ ਮੰਤਰੀ ਵਜੋਂ ਪਾਰਟੀ ਦਾ ਉਮੀਦਵਾਰ ਉਤਾਰੇ ਜਾਣ ਲਈ ਲਗਾਤਾਰ ਸੰਪਰਕ ਕਰ ਰਹੇ ਹਨ। ਇਨ੍ਹਾਂ ਆਗੂਆਂ ’ਚ ਰਾਘਵ ਚੱਢਾ ਦਾ ਵੀ ਨਾਂ ਸ਼ਾਮਲ ਹੈ। ਇਨ੍ਹਾਂ ਖਬਰਾਂ ਤੋਂ ਬਾਅਦ ਡਾ. ਓਬਰਾਏ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਉਹ ਨਾ ਤਾਂ ਸਿਆਸਤ ’ਚ ਕੁੱਦਣ ਦੇ ਚਾਹਵਾਨ ਹਨ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨਗੇ।
ਇਹ ਵੀ ਪੜ੍ਹੋ– ਕੋਰੋਨਾ ਫਿਰ ਬੇਕਾਬੂ: ਬੀਤੇ 24 ਘੰਟਿਆਂ ’ਚ 44 ਹਜ਼ਾਰ ਨਵੇਂ ਮਾਮਲੇ ਆਏ, ਇਨ੍ਹਾਂ 5 ਸੂਬਿਆਂ ’ਚ ਵਧੀ ਰਫਤਾਰ
ਇਹ ਵੀ ਪੜ੍ਹੋ– ਦਿੱਲੀ ਏਅਰਪੋਰਟ ਤੋਂ ਮਹਿਲਾ ਅਫਗਾਨੀ ਸੰਸਦ ਮੈਂਬਰ ਨੂੰ ਵਾਪਸ ਭੇਜਣ ’ਤੇ ਭਾਰਤ ਸਰਕਾਰ ਨੇ ਜਤਾਇਆ ਦੁਖ
ਹੁਣ ਆਪ ਪਾਰਟੀ ਦੇ ਦਿੱਲੀ ਤੋਂ ਐੱਮ.ਐੱਲ.ਏ. ਅਤੇ ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਰਾਘਵ ਚੱਢਾ ਨੇ ਵੀ ਇਹ ਗੱਲ ਆਖੀ ਹੈ ਕਿ ਪਾਰਟੀ ਵਲੋਂ ਡਾ. ਓਬਰਾਏ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਸਮਾਜ ਸੇਵੀ ਡਾ.ਓਬਰਾਏ ਦੇ 'ਆਪ' ਪਾਰਟੀ ਵੱਲੋਂ ਮੁੱਖ ਮੰਤਰੀ ਦੇ ਸੰਭਾਵਿਤ ਚਿਹਰੇ ਦੀਆਂ ਖ਼ਬਰਾਂ ਦੌਰਾਨ 'ਆਪ' ਆਗੂ ਰਾਘਵ ਚੱਢਾ ਨੇ ਟਵੀਟ ਕਰਕੇ ਅਜਿਹੀ ਕਿਸੇ ਵੀ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਟਿਕਟ ਦੇਣ ਦੀ ਗੱਲ ਤਾਂ ਦੂਰ ਮੈਂ ਤਾਂ ਉਸ ਸੱਜਣ ਨੂੰ ਕਦੇ ਮਿਲਿਆ ਵੀ ਨਹੀਂ।
ਨੋਟ: ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਬੁਰੇ ਫਸੇ ਮਾਲਵਿੰਦਰ ਮਾਲੀ, ਭਾਜਪਾ ਬੁਲਾਰੇ RP ਸਿੰਘ ਨੇ ਪੁਲਸ ’ਚ ਦਰਜ ਕਰਵਾਈ ਸ਼ਿਕਾਇਤ
NEXT STORY