ਨਵੀਂ ਦਿੱਲੀ— ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਹੁਣ ਗੰਗਾ ਨੂੰ ਦੂਸ਼ਿਤ ਕਰਨ 'ਤੇ ਸਖਤ ਹੋ ਗਈ ਹੈ। ਐੱਨ.ਜੀ.ਟੀ. ਨੇ ਹਰਿਦੁਆਰ ਅਤੇ ਰਿਸ਼ੀਕੇਸ਼ 'ਚ ਪਲਾਸਟਿਕ ਦੇ ਸਮਾਨਾਂ ਦੀ ਵਿਕਰੀ, ਨਿਰਮਾਣ ਅਤੇ ਭੰਡਾਰਨ 'ਤੇ ਵੀ ਪਾਬੰਦੀ ਲਗਾਈ। ਐੱਨ.ਜੀ.ਟੀ. ਨੇ ਪਲਾਸਟਿਕ ਦੀਆਂ ਥੈਲੀਆਂ, ਪਲੇਟਾਂ ਅਕੇ ਕਟਲਰੀ ਵਰਗੇ ਪਲਾਸਟਿਕ ਨਾਲ ਬਣੇ ਸਾਮਾਨ 'ਤੇ ਬੈਨ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਐੱਨ.ਜੀ.ਟੀ. ਦੇ ਨਾਲ ਹੀ ਸਪੱਸ਼ਟ ਕਰ ਦਿੱਤਾ ਕਿ ਆਦੇਸ਼ ਦਾ ਉਲੰਘਣ ਕਰਨ ਵਾਲਿਆਂ 'ਤੇ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ.ਜੀ.ਟੀ. ਨੇ ਅਮਰਨਾਥ ਮੰਦਰ 'ਚ ਘੰਟੇ ਦੀ ਆਵਾਜ਼ ਅਤੇ ਮੋਬਾਇਲ 'ਤੇ ਬੈਨ ਲਗਾਉਣ ਲਈ ਕਿਹਾ ਸੀ। ਜਿਸ ਦਾ ਕਾਫੀ ਵਿਰੋਧ ਹੋਇਆ।
ਹਾਲਾਂਕਿ ਐੱਨ.ਜੀ.ਟੀ. ਨੇ ਆਪਣੇ ਫੈਸਲੇ ਨੂੰ ਲੈ ਕੇ ਹੋ ਰਹੀ ਆਲੋਚਨਾ ਤੋਂ ਬਾਅਦ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਨੇ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਅਮਰਨਾਥ ਗੁਫਾ ਮੰਦਰ 'ਚ ਕੋਈ ਸਾਈਲੈਂਟ ਜੋਨ ਐਲਾਨ ਨਹੀਂ ਕੀਤਾ ਹੈ। ਬੈਂਚ ਨੇ ਕਿਹਾ ਕਿ ਬਰਫ ਨਾਲ ਬਣੀ ਸ਼ਿਵਲਿੰਗ ਵਰਗੀ ਰਚਨਾ ਦੇ ਸਾਹਮਣੇ ਹੀ ਸ਼ਾਂਤੀ ਬਣਾਏ ਰੱਖਣੀ ਚਾਹੀਦੀ ਹੈ, ਪੂਰੇ ਆਦੇਸ਼ ਦੀ ਅਜੇ ਉਡੀਕ ਹੈ।
16 ਲੱਖ ਦੀ ਬਾਈਕ ਚਲਾਉਂਦਾ ਸੀ ਇਹ ਬਾਈਕਰ, ਹਾਦਸੇ 'ਚ ਇਸ ਤਰ੍ਹਾਂ ਹੋ ਗਈ ਮੌਤ
NEXT STORY