ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਤਾਮਿਲਨਾਡੂ ਰਾਜ ਭਵਨ ’ਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਨੂੰ ਲੈ ਕੇ ਇਕ ਵਿਅਕਤੀ ਵਿਰੁੱਧ ਦੋਸ਼-ਪੱਤਰ ਦਾਇਰ ਕੀਤਾ ਹੈ।
ਏਜੰਸੀ ਨੇ ਚੇਨਈ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਇਰ ਆਪਣੀ ਰਿਪੋਰਟ ਵਿੱਚ ਵਿਨੋਦ ਖ਼ਿਲਾਫ਼ ਧਾਰਾ 124 ਦੀ ਵਰਤੋਂ ਕੀਤੀ ਹੈ, ਜੋ ਰਾਸ਼ਟਰਪਤੀ ਜਾਂ ਰਾਜਪਾਲ ਉੱਤੇ ਹਮਲੇ ਸਮੇਤ ਹੋਰ ਦੋਸ਼ਾਂ ਨਾਲ ਸਬੰਧਤ ਹੈ।
ਮੁਲਜ਼ਮ ਨੇ 25 ਅਕਤੂਬਰ 2023 ਨੂੰ ਚੇਨਈ ਦੇ ਰਾਜ ਭਵਨ ਦੇ ਗੇਟ ਨੰਬਰ 1 ’ਤੇ ਕਥਿਤ ਤੌਰ ’ਤੇ ਇਕ-ਇਕ ਕਰ ਕੇ 2 ਪੈਟਰੋਲ ਬੰਬ ਸੁੱਟੇ ਸਨ, ਜਿਸ ਨਾਲ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ। ਐੱਨ. ਆਈ. ਏ ਇਕ ਬੁਲਾਰੇ ਨੇ ਕਿਹਾ ਇਹ ਚੌਥੀ ਘਟਨਾ ਸੀ ਜਿਸ ਵਿਚ ਮੁਲਜ਼ਮ ਸ਼ਾਮਲ ਸੀ।
ਇਸ ਤੋਂ ਪਹਿਲਾਂ ਉਸ ਨੇ ਭਾਜਪਾ ਦੇ ਤਾਮਿਲਨਾਡੂ ਹੈੱਡਕੁਆਰਟਰ, ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਆਊਟਲੈਟ ਅਤੇ ਚੇਨਈ ਦੇ ਦੇ ਇੱਕ ਪੁਲਸ ਸਟੇਸ਼ਨ ’ਤੇ ਪੈਟਰੋਲ ਬੰਬ ਸੁੱਟੇ ਸਨ।
ਦੇਸ਼ ’ਚ ਕੋਰੋਨਾ ਵਾਇਰਸ ਦੇ 313 ਨਵੇਂ ਮਾਮਲੇ ਆਏ, 3 ਮੌਤਾਂ
NEXT STORY