ਸ਼੍ਰੀਨਗਰ (ਵਾਰਤਾ): ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਪਾਕਿਸਤਾਨ ਸਮਰਥਿਤ ਅੱਤਵਾਦੀ ਸਾਜ਼ਿਸ਼ ਮਾਮਲੇ ਵਿਚ ਜੰਮੂ-ਕਸ਼ਮੀਰ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਕੁੱਲ੍ਹ 12 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਜੋ ਦੇਰ ਸ਼ਾਮ ਤਕ ਜਾਰੀ ਸੀ। ਇਨ੍ਹਾਂ ਵਿਚ 11 ਥਾਵਾਂ ਕਸ਼ਮੀਰ ਘਾਟੀ ਵਿਚ ਸਥਿਤ ਹਨ ਜਿਨ੍ਹਾਂ ਵਿਚ 8 ਪੁਲਵਾਮਾ ਜ਼ਿਲ੍ਹੇ ਵਿਚ, ਇਕ-ਇਕ ਕੁਲਗਾਮ, ਅਨੰਤਨਾਗ ਤੇ ਬਡਗਾਮ ਜ਼ਿਲ੍ਹਿਆਂ ਵਿਚ ਤੇ ਇਕ ਜੰਮੂ ਦੇ ਪੁੰਛ ਜ਼ਿਲ੍ਹੇ ਵਿਚ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ! ਪਤਨੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
NIA ਨੇ ਕਿਹਾ ਕਿ ਤਲਾਸ਼ੀ ਸਾਜ਼ਿਸ਼ ਰਚਨ ਨਾਲ ਸਬੰਧਤ ਮਾਮਲਿਆਂ ਵਿਚ ਸੀ, ਇਸ ਮਾਮਲੇ ਵਿਚ ਭੌਤਿਕ ਤੇ ਸਾਈਬਰ ਸਪੇਸ ਦੋਵਾਂ ਰਾਹੀਂ ਜੰਮੂ-ਕਸ਼ਮੀਰ ਵਿਚ ਸਟਿਕੀ ਬੰਬਾਂ, ਆਈ.ਈ.ਡੀ. ਤੇ ਛੋਟੇ ਹਥਿਆਰਾਂ ਨਾਲ ਹਿੰਸਕ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਵੱਲੋਂ ਬਣਾਈ ਗਈ ਯੋਜਨਾ ਨਾਲ ਜੁੜੀਆਂ ਸਨ। ਇਹ ਯੋਜਨਾ ਜੰਮੂ ਕਸ਼ਮੀਰ ਵਿਚ ਫਿਰਕੂ ਹਿੰਸਾ ਫੈਲਾਉਣ ਲਈ ਸਥਾਨਕ ਨੌਜਵਾਨਾਂ ਤੇ ਅੰਡਰਗ੍ਰਾਊਂਡ ਕਰਿੰਦਿਆਂ ਨਾਲ ਰਲ਼ ਕੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਸਮੂਹਾਂ ਦੀ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।
ਇਹ ਖ਼ਬਰ ਵੀ ਪੜ੍ਹੋ - ਹੁਣ GST ਦੇ ਘੇਰੇ 'ਚ ਆਵੇਗੀ ਆਨਲਾਈਨ ਗੇਮਿੰਗ! ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤੇ ਸੰਕੇਤ
ਸਾਜ਼ਿਸ਼ ਵਿਚ ਸ਼ਾਮਲ ਸੰਗਠਨਾਂ ਦੀ ਪਛਾਣ ਲਸ਼ਕਰ-ਏ-ਤੈਇਬਾ, ਜੈਸ਼-ਏ-ਮੁਹੰਮਦ, ਹਿਜ਼ਬ-ਉਲ-ਮੁਜ਼ਾਇਹਿਦੀਨ, ਅਲ-ਬਦਰ, ਅਲ-ਕਾਇਦਾ ਤੋਂ ਇਲਾਵਾ ਹੋਰਨਾਂ ਰੂਮ ਵਿਚ ਕੀਤੀ ਗਈ ਸੀ। ਐੱਨ.ਆਈ.ਏ. ਨੇ ਅੱਤਵਾਦੀ ਸਾਜ਼ਿਸ਼ ਨੂੰ ਲੈ ਕੇ 21 ਜੂਨ 2022 ਨੂੰ ਆਪ ਨੋਟਿਸ ਲੈਂਦਿਆਂ ਮਾਮਲਾ ਦਰਜ ਕੀਤਾ ਸੀ। ਐੱਨ.ਆਈ.ਏ. ਦੇ ਬੁਲਾਰੇ ਨੇ ਕਿਹਾ ਕਿ ਮੰਗਲਵਾਰ ਨੂੰ ਕੇਡਰਾਂ ਤੇ ਹਾਈਬ੍ਰਿਡ ਓਵਰਗ੍ਰਾਊਂਡ ਵਰਕਰਾਂ ਦੇ ਕੈਂਪਸਾਂ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਇਨ੍ਹਾਂ ਸੰਗਠਨਾਂ ਨਾਲ ਜੁੜੇ ਸਨ, ਜਿਹੜੇ "ਦਿ ਰੈਜ਼ੀਡੈਂਟਸ ਫਰੰਟ", "ਯੂਨਾਈਟਿੰਡ ਲਿਬਰੇਸ਼ਨ ਫਰੰਟ" ਜਿਹੇ ਨਾਵਾਂ ਨਾਲ ਕੰਮ ਕਰ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੁਣ GST ਦੇ ਘੇਰੇ 'ਚ ਆਵੇਗੀ ਆਨਲਾਈਨ ਗੇਮਿੰਗ! ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤੇ ਸੰਕੇਤ
NEXT STORY