ਬਿਜਨੌਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਸ਼ੁੱਕਰਵਾਰ ਨੂੰ ਮੁੰਬਈ ਤੋਂ ਪਰਤੇ ਪਤੀ-ਪਤਨੀ ਸਮੇਤ 9 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਵਿਚੋਂ ਇਕ ਬਜ਼ੁਰਗ ਦੀ ਮੌਤ ਹੋ ਗਈ। ਏ. ਸੀ. ਐੱਮ. ਓ. ਅਤੇ ਨੋਡਲ (ਕੋਵਿਡ-19) ਅਧਿਕਾਰੀ ਡਾ. ਪੀ. ਆਰ. ਨਾਇਰ ਮੁਤਾਬਕ ਸ਼ੁੱਕਰਵਾਰ ਨੂੰ ਮਿਲੀ ਰਿਪੋਰਟ 'ਚ ਸ਼ੇਰਕੋਟ ਕਸਬੇ 'ਚ ਮਿਰਜ਼ਾਪੁਰ ਪਿੰਡ ਦੇ ਪਤੀ-ਪਤਨੀ ਅਤੇ ਸਯੋਹਾਰਾ ਦੇ ਕਿਵਾੜ ਪਿੰਡ ਦੇ ਇਕ ਵਸਨੀਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਨਗੀਨਾ ਦੇ ਕੁਸ਼ਾਲਪੁਰ ਦੇ 3, ਬਘਾਲਾ ਨਗੀਨਾ ਦਾ 1, ਭਗਤਾਵਾਲਾ ਅਫਜ਼ਲਗੜ੍ਹ ਦਾ ਇਕ ਅਤੇ ਪਾਵਟੀ ਹਲਦੌਰ ਦਾ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਵਟੀ ਦੇ ਅਮੀਰ (70) ਦੀ ਮੌਤ ਵੀਰਵਾਰ ਨੂੰ ਹੀ ਹੋ ਚੁੱਕੀ ਸੀ ਪਰ ਉਨ੍ਹਾਂ ਦੇ ਪਾਜ਼ੇਟਿਵ ਪਾਏ ਜਾਣ ਦੀ ਰਿਪੋਰਟ ਸ਼ੁੱਕਰਵਾਰ ਰਾਤ ਨੂੰ ਮਿਲੀ। ਉਹ ਲਕਵੇ ਦੇ ਮਰੀਜ਼ ਸਨ।
ਡਾ. ਨਾਇਰ ਨੇ ਦੱਸਿਆ ਕਿ ਅਜੇ 24 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਹ ਸਾਰੇ ਹਾਲ ਹੀ 'ਚ ਮੁੰਬਈ ਤੋਂ ਬਿਜਨੌਰ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਬਿਜਨੌਰ ਕੋਤਵਾਲੀ ਦੇ ਭੋਗੀ ਪਿੰਡ ਦੀ ਇਕ ਜਨਾਨੀ ਕੈਂਸਰ ਪੀੜਤ ਸੀ ਅਤੇ ਉਸ ਨੂੰ ਇਲਾਜ ਲਈ ਰਿਸ਼ੀਕੇਸ਼ ਸਥਿਤ ਏਮਜ਼ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਐੱਸ. ਡੀ. ਐੱਮ. ਬ੍ਰਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜਨਾਨੀ ਕੋਰੋਨਾ ਪਾਜ਼ੇਟਿਵ ਪਾਈ ਗਈ।
ਗੁਜਰਾਤ : ਕੈਡਿਲਾ ਫਾਰਮਾ ਦੇ ਤਿੰਨ ਕਾਮਿਆਂ ਦੀ ਕੋਰੋਨਾ ਨਾਲ ਮੌਤ
NEXT STORY