ਨਵੀਂ ਦਿੱਲੀ- ਅੱਜ ਦੇਸ਼ ਦਾ ਅੰਤਰਿਮ ਬਜਟ ਪੇਸ਼ ਹੋ ਰਿਹਾ ਹੈ। ਬਜਟ ਪੇਸ਼ ਹੋਣ ਦੇ ਦਿਨ ਜ਼ਿਆਦਾਤਰ ਲੋਕਾਂ ਦੀ ਨਜ਼ਰ ਵੈਸੇ ਤਾਂ ਬਜਟ 'ਤੇ ਹੀ ਹੁੰਦੀ ਹੈ ਪਰ ਉੱਥੇ ਹੀ ਵਿੱਤ ਮੰਤਰੀ ਵਲੋਂ ਪਾਈਆਂ ਗਈਆਂ ਸਾੜ੍ਹੀਆਂ ਵੀ ਲੋਕਾਂ ਦਾ ਬਹੁਤ ਧਿਆਨ ਖਿੱਚਦੀਆਂ ਹਨ। ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਵਿੱਤ ਮੰਤਰੀ ਹਨ। ਉਨ੍ਹਾਂ ਨੇ ਆਪਣਾ ਕਾਰਜਕਾਲ 2019 'ਚ ਸ਼ੁਰੂ ਕੀਤਾ ਸੀ ਅਤੇ ਇਸ ਤੇ ਬਾਅਦ ਤੋਂ ਉਹ ਹਰ ਬਜਟ 'ਤੇ ਆਪਣੀ ਖ਼ਾਸ ਲੁੱਕ ਕਾਰਨ ਚਰਚਾ ਦਾ ਵਿਸ਼ਾ ਬਣੀ ਹਨ। ਦੱਸਣਯੋਗ ਹੈ ਕਿ ਹਰ ਸਾਲ ਬਜਟ ਦੌਰਾਨ ਸੀਤਾਰਮਨ ਹੱਥ ਨਾਲ ਬਣੀਆਂ ਸਾੜ੍ਹੀਆਂ 'ਚ ਹੀ ਦਿੱਸਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਾੜ੍ਹੀਆਂ ਨਾਲ ਕਿੰਨਾ ਲਗਾਅ ਰੱਖਦੇ ਹਨ। ਮਾਰਡਨ ਪ੍ਰਿੰਟੇਡ ਸਾੜ੍ਹੀ ਦੀ ਜਗ੍ਹਾ ਵਿੱਤ ਮੰਤਰੀ ਸਥਾਨਕ ਕਾਰੀਗਰਾਂ ਦੀ ਸੁੰਦਰਤਾ ਅਤੇ ਜਟਿਲ ਕਲਾਕ੍ਰਿਤੀਆਂ ਨਾਲ ਬਣੀਆਂ ਸਾੜ੍ਹੀਆਂ ਪਹਿਨ ਕੇ ਉਨ੍ਹਾਂ ਨੇ ਉਤਸ਼ਾਹਤ ਕਰਦੀ ਹੋਈ ਦਿੱਸਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਨਿਰਮਲਾ ਸੀਤਾਰਮਨ ਦੀਆਂ ਕੁਝ ਖ਼ਾਸ ਸਾੜ੍ਹੀਆਂ ਬਾਰੇ ਜੋ ਉਨ੍ਹਾਂ ਨੇ ਬਜਟ ਦੌਰਾਨ ਪਹਿਨੀਆਂ।
ਬਜਟ 2019
2019 'ਚ ਨਿਰਮਲਾ ਸੀਤਾਰਮਨ ਨੇ ਆਪਣੇ ਕਾਰਜਕਾਲ ਦੌਰਾਨ ਪਹਿਲਾ ਬਜਟ ਪੇਸ਼ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਚਮਕਦੀ ਹੋਈ ਗੁਲਾਬੀ ਸਾੜ੍ਹੀ ਪਹਿਨੀ ਸੀ। ਜਿਸ ਦੇ ਉੱਪਰ ਗੋਲਡਨ ਕਲਰ ਦਾ ਬਾਰਡਰ ਸੀ। ਇਸ ਸਾੜ੍ਹੀ ਦਾ ਨਾਮ ਮੰਗਲਗਿਰੀ ਹੈ। ਸਾਲ 2019 'ਚ ਬਜਟ 'ਚ ਉਨ੍ਹਾਂ ਨੇ ਬ੍ਰੀਫਕੇਸ ਨੂੰ ਬਹੀ ਖਾਤੇ ਨਾਲ ਰਿਪਲੇਸ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬਜਟ ਨੂੰ ਰੇਸ਼ਮੀ ਲਾਲ ਕੱਪੜੇ 'ਚ ਲਪੇਟਿਆ ਸੀ, ਜਿਸ ਉੱਪਰ ਰਾਸ਼ਟਰੀ ਪ੍ਰਤੀਕ ਨਜ਼ਰ ਆਇਆ ਸੀ।
ਬਜਟ 2020
ਸਾਲ 2020 ਦੇ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨੇ ਸੁਨਹਿਰੇ ਪੀਲੇ ਰੰਗ ਦੀ ਸਾੜ੍ਹੀ ਪਹਿਨੀ ਸੀ। ਇਸ ਦਿਨ ਉਨ੍ਹਾਂ ਨੇ ਰੇਸ਼ਮ ਦੀ ਸੁਨਹਿਰੀ ਪੀਲੀ ਸਾੜ੍ਹੀ ਨਾਲ ਮੈਚਿੰਗ ਬਲਾਊਜ ਪਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਪੀਲੇ ਰੰਗ ਨੂੰ ਹਮੇਸ਼ਾ ਭਾਰਤੀ ਲੋਕ ਖ਼ੁਸ਼ਹਾਲੀ ਨਾਲ ਜੋੜ ਕੇ ਦੇਖਦੇ ਹਾਂ। ਅਜਿਹੇ 'ਚ ਬਜਟ ਦੇ ਦਿਨ ਪੀਲਾ ਰੰਗ ਆਪਣੇ ਆਪ 'ਚ ਹੀ ਖ਼ਾਸ ਮਹੱਤਵ ਰੱਖਦਾ ਹੈ।
ਬਜਟ 2021
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2021 ਦੇ ਕੇਂਦਰੀ ਬਜਟ 'ਚ ਲਾਲ ਅਤੇ ਆਫ ਵ੍ਹਾਈਟ ਕਲਰ ਦੀ ਪੋਚਮਪੱਲੀ ਸਿਲਕ ਸਾੜ੍ਹੀ ਪਾਈ ਸੀ। ਇਸ ਸਾੜ੍ਹੀ ਨਾਲ ਉਨ੍ਹਾਂ ਨੇ ਪਲੇਨ ਰੈੱਡ ਕਲਰ ਦਾ ਬਲਾਊਜ ਪਾਇਆ ਸੀ। ਇਸ ਸਾੜ੍ਹੀ ਦੀ ਖ਼ਾਸੀਅਤ ਇਹ ਸੀ ਕਿ ਬਾਰਡਰ 'ਚ ਚਾਰੇ ਪਾਸੇ ਇਕੋ ਜਿਹਾ ਪੈਟਰਨ ਦਾ ਡਿਜਾਈਨ ਬਣਿਆ ਸੀ।
ਬਜਟ 2022
ਕੇਂਦਰੀ ਬਜਟ 2022 ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਲੁੱਕ ਬਹੁਤ ਹੀ ਖ਼ਾਸ ਸੀ। ਇਸ ਦੌਰਾਨ ਉਨ੍ਹਾਂ ਨੇ ਹੱਥ ਨਾਲ ਬੁਨਾਈ ਕੀਤੀ ਹੋਈ ਸਾੜ੍ਹੀ ਪਾਈ ਸੀ। ਡੂੰਘੇ ਮਹਿਰੂਨ ਸਾੜ੍ਹੀ ਪਹਿਨੀ ਸੀ, ਜਿਸ 'ਚ ਚਾਂਦੀ ਦੇ ਧਾਗ਼ਿਆਂ ਦਾ ਵਰਕ ਕੀਤਾ ਹੋਇਆ ਸੀ। ਇਸ ਸਾੜ੍ਹੀ ਦਾ ਨਾਂ ਬੋਮਕਾਈ ਹੈ। ਇਸ ਤਰ੍ਹਾਂ ਦੀ ਸਾੜ੍ਹੀ ਮੁੱਖ ਰੂਪ ਨਾਲ ਭਾਰਤ ਦੇ ਪੂਰੀ ਰਾਜ ਓਡੀਸ਼ਾ 'ਚ ਬਣਾਈ ਜਾਂਦੀ ਹੈ।
ਬਜਟ 2023
ਸਾਲ 2023 ਦੌਰਾਨ ਵਿੱਤ ਮੰਤਰੀ ਨੇ ਰਵਾਇਤੀ ਲਾਲ ਰੰਗ ਦੀ ਸਾੜ੍ਹੀ ਪਹਿਨੀ ਸੀ। ਇਸ ਸਾੜ੍ਹੀ 'ਤੇ ਦੇਖਣ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦਾ ਗੋਲਡਨ ਬਾਰਡਰ ਸਾੜ੍ਹੀ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ। ਇਸ ਰੇਸ਼ਮ ਦੀ ਸਾੜ੍ਹੀ ਦਾ ਭਾਰ 800 ਗ੍ਰਾਮ ਸੀ, ਜਿਸ ਨੂੰ ਧਾਰਵਾੜ ਦੇ ਅਰਾਠੀ ਕ੍ਰਾਫ਼ਟਸ ਨੇ ਡਿਜਾਈਨ ਕੀਤਾ ਸੀ।
ਬਜਟ 2024
ਬਜਟ 2024 ਵਾਲੇ ਦਿਨ ਵਿੱਤ ਮੰਤਰੀ ਨੇ ਨੀਲੇ ਰੰਗ ਦੀ ਸਾੜ੍ਹੀ ਪਾਈ ਹੈ, ਜਿਸ ਦੇ ਨਾਲ ਹੀ ਉਨ੍ਹਾਂ ਨੇ ਗੋਲਡਨ ਕਲਰ ਦਾ ਸ਼ਾਲ ਕੈਰੀ ਕੀਤਾ ਹੈ। ਬਜਟ ਪੇਸ਼ ਕਰਨ ਦੇ ਦਿਨ ਵਿੱਤ ਮੰਤਰੀ ਨੇ ਨੀਲੇ ਰੰਗ ਦੀ ਸਾੜ੍ਹੀ ਦੀ ਚੋਣ ਕੀਤੀ ਹੈ।
Budget 2024 Live Updates: ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨਾਂ ਤੇ ਗ਼ਰੀਬ ਲੋਕਾਂ ਨੂੰ ਲੈ ਕੇ ਕੀਤੇ ਇਹ ਐਲਾਨ
NEXT STORY